- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਬੀਜੀ ਵੱਲੋਂ 331ਵਾਂ ਸਨਮਾਨ ਸਮਾਰੋਹ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿਸਟਰਡ ਪੰਜਾਬ, ਪਟਿਆਲਾ ਵੱਲੋਂ ਸੰਸਥਾਪਕ ਤੇ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ 331ਵਾਂ ਸਨਮਾਨ ਸਮਾਰੋਹ ਭਾਸ਼ਾ ਭਵਨ ਪਟਿਆਲਾ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਗਰੁੱਪ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸੰਧੂ ਅਤੇ ਸੈਕਟਰੀ ਰਜਿੰਦਰ ਜਿੰਮਖਾਨਾ ਮਹਿੰਦਰਾ ਕਲੱਬ ਪਟਿਆਲਾ ਨੇ ਸਮੂਹ ਮੈਂਬਰਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਰਿਸ਼ਮਾ ਕੋਹਲੀ ਨੇ ਮੰਚ ਸੰਚਾਲਨ ਕੀਤਾ। ਸਾਬਕਾ ਮੁੱਖ ਚੀਫ ਟ੍ਰੇਨਿੰਗ ਅਫਸਰ ਰੈਡ ਕਰਾਸ ਪਟਿਆਲਾ ਕਾਕਾ ਰਾਮ ਵਰਮਾ ਨੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਗਰੁੱਪ ਨੂੰ ਵਧਾਈ ਦਿੱਤੀ। ਇਸ ਮੌਕੇ ਇੰਜੀਨੀਅਰ ਸੁਖਵੰਤ ਸਿੰਘ, ਐਡੀਸ਼ਨਲ ਸੁਪਰਡੈਂਟਿੰਗ ਇੰਜੀਨੀਅਰ, ਪੀਐੱਸਪੀਸੀਐੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਹਰਪਾਲ ਸਿੰਘ ਅਤੇ ਕੁਲਦੀਪ ਕੌਰ ਨੇ ਵੀ ਸੰਸਥਾ ਨੂੰ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ। ਸਮਾਗਮ ਵਿਚ ਰਾਜ ਕੁਮਾਰ ਜੋਸ਼ੀ, ਅਨੰਤ ਸਿੰਘ, ਐਡਵੋਕੇਟ ਰਣਦੀਪ ਸਿੰਘ, ਹਰਦੀਪ ਸਿੰਘ ਸਨੌਰ, ਅਨਿਲ ਕੁਮਾਰ ਭਾਰਤੀ, ਚਰਨਜੀਤ ਸਿੰਘ ਚੰਨੀ, ਇੰਜੀਨੀਅਰ ਸ਼ਾਮ ਲਾਲ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।