ਸੀਤਾਸਰ ਧਾਮ ਨਤਮਸਤਕ ਹੋਏ ਵਿਨਰਜੀਤ ਗੋਲਡੀ
ਸੀਤਾਸਰ ਧਾਮ ਨਤਮਸਤਕ ਹੋਏ ਵਿਨਰਜੀਤ ਗੋਲਡੀ
Publish Date: Sun, 15 Feb 2026 03:46 PM (IST)
Updated Date: Mon, 16 Feb 2026 04:00 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਮਹਾਂਸ਼ਿਵਰਾਤਰੀ ਦੇ ਪਾਵਨ ਪੁਰਬ ਮੌਕੇ ਸ਼੍ਰੀ ਨੀਲ ਕੰਠੇਸਵਰ ਸੀਤਾਸਰ ਧਾਮ ਸੁਨਾਮ ਵਿਖੇ ਨਤਮਸਤਕ ਹੋਏ। ਉਨ੍ਹਾਂ ਮੰਦਰ ਵਿਖੇ ਅਕੀਦਤ ਭੇਟ ਕਰਦਿਆਂ ਸਮੁੱਚੀ ਲੋਕਾਈ ਨੂੰ ਮਹਾਂਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਆਖਿਆ ਕਿ ਸ਼ਿਵਰਾਤਰੀ ਦਾ ਪੁਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ। ਭਾਰਤ ਵਰਗੇ ਬਹੁ ਧਰਮੀ ਮੁਲਕ ਅੰਦਰ ਹਰ ਵਰਗ ਦੇ ਲੋਕਾਂ ਨੂੰ ਅਜਿਹੇ ਪਾਵਨ ਦਿਹਾੜੇ ਰਲ ਮਿਲਕੇ ਮਨਾਉਣੇਂ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਰਾਜ ਦੌਰਾਨ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਪੰਜਾਬ ਅੰਦਰ ਮਹਾਂ ਪੁਰਖਾਂ ਦੀਆਂ ਯਾਦਗਾਰਾਂ ਸਥਾਪਿਤ ਕੀਤੀਆਂ ਗਈਆਂ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਪੁਰਖਿਆਂ ਦੇ ਇਤਿਹਾਸ ਤੋਂ ਜਾਣੂੰ ਹੋ ਸਕਣ ਅਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚੱਲਕੇ ਮਨੁੱਖਤਾ ਦੀ ਭਲਾਈ ਲਈ ਕਾਰਜਸ਼ੀਲ ਹੋ ਸਕਣ। ਪ੍ਰਬੰਧਕਾਂ ਵੱਲੋਂ ਗੋਲਡੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ, ਇੰਦਰ ਤਲਵਾੜ, ਪਰੇਮ ਗੁਪਤਾ, ਹਰੀਦੇਵ ਗੋਇਲ, ਲਾਡੀ ਚੰਦ ਗਰਗ ਹਾਜ਼ਰ ਸਨ।