- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਏਵੀ ਸਕੂਲ ਪਟਿਆਲਾ ਨੇ ਯੰਗ ਮਾਈਂਡਜ਼ ਫੈਸਟੀਵਲ 2026 ’ਚ ਜਿੱਤੀਆਂ ਓਵਰਆਲ ਚੈਂਪੀਅਨ ਟਰਾਫ਼ੀਆਂ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਡੀਏਵੀ ਪਬਲਿਕ ਸਕੂਲ ਪਟਿਆਲਾ ਨੇ ਯੰਗ ਮਾਈਂਡਜ਼ ਫੈਸਟੀਵਲ 2026 ਵਿਚ ਦੋਵੇਂ ਓਵਰਆਲ ਚੈਂਪੀਅਨ ਟਰਾਫ਼ੀਆਂ ਜਿੱਤੀਆਂ। ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪਟਿਆਲਾ ਵੱਲੋਂ ਸ਼ਹਿਰ ਦੇ 22 ਸਕੂਲਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ, ਰਚਨਾਤਮਕਤਾ, ਗਿਆਨ, ਹੁਨਰ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਨ ਲਈ ਇਕ ਸ਼ਾਨਦਾਰ ਮੰਚ ਪ੍ਰਦਾਨ ਕੀਤਾ। ਡੀਏਵੀ ਪਬਲਿਕ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਮਿਹਨਤ, ਲਗਨ, ਅਨੁਸ਼ਾਸਨ ਤੇ ਟੀਮ ਭਾਵਨਾ ਦਾ ਸਬੂਤ ਦਿੱਤਾ। ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਇਨਾਮ ਜਿੱਤੇ। ਇਨ੍ਹਾਂ ਮੁਕਾਬਲਿਆ ’ਚ ਗਣਿਤ ਕੁਇਜ਼ ਮੁਕਾਬਲੇ ਪਹਿਲਾ ਸਥਾਨ-11ਵੀਂ ਜਮਾਤ ਦੀ ਰਾਵਨਿਕਾ ਰਿਵਾਨਿਕ ਤੇ ਅਨਮੋਲ ਅਤੇ ਬਾਰ੍ਹਵੀਂ ਜਮਾਤ ਦੀ ਵਿਦੁਸ਼ੀ ਨੇ ਗਣਿਤ ਕੁਇਜ਼ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਮਾਡਲ ਮੇਕਿੰਗ (ਕੈਮਿਸਟਰੀ) ’ਚ ਪਹਿਲਾ ਸਥਾਨ ਰਸਾਇਣ ਵਿਗਿਆਨ ’ਤੇ ਆਧਾਰਿਤ ਸਟੀਮ ਮਾਡਲ ਮੇਕਿੰਗ ਮੁਕਾਬਲੇ ’ਚ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਥੀਮ-ਆਧਾਰਿਤ ਪੇਂਟਿੰਗ’ਚ ਵਿਦਿਆਰਥਣ ਸਨੇਹਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ , ਸ਼ਾਸਤਰੀ ਨ੍ਰਿਤ ਮੁਕਾਬਲਾ ’ਚ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਸਕੂਲ ਦੀ ਟੀਮ ਨੇ ਗਿੱਧੇ ਮੁਕਾਬਲੇ ’ਚ ਤੀਜਾ ਸਥਾਨ ਲਿਆ। ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦੇ ਨਤੀਜੇ ਵਜੋਂ ਡੀਏਵੀ ਪਬਲਿਕ ਸਕੂਲ, ਪਟਿਆਲਾ ਨੇ ਸਹਿ-ਪਾਠਕ੍ਰਮ ਗਤੀਵਿਧੀਆਂ ਦੀ ਓਵਰਆਲ ਟਰਾਫ਼ੀ ਆਪਣੇ ਨਾਮ ਕੀਤੀ। ਇਸ ਤੋਂ ਇਲਾਵਾ ਯੰਗ ਮਾਈਂਡਜ਼ ਫੈਸਟੀਵਲ 2026 ਦੇ ਦੂਜੇ ਦਿਨ ਸਪੋਰਟਸ ਸ਼ੋਡਾਊਨ ਵਿਚ ਵੀ ਡੀਏਵੀ ਪਬਲਿਕ ਸਕੂਲ, ਪਟਿਆਲਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ’ਚ ਸ਼ਤਰੰਜ ਮੁਕਾਬਲੇ ’ਚ ਸੋਨ ਤਗਮਾ ਅਕਸ਼ਿਤਾ (ਲੜਕੀਆਂ) ਤੇ ਚਾਂਦੀ ਦਾ ਤਗਮਾ ਵਿਕਰਾਂਤ (ਲੜਕੇ), ਬੈਡਮਿੰਟਨ ਮੁਕਾਬਲੇ ’ਚ ਸੋਨ ਤਗਮਾ ਵੈਕੁੰਠ (ਲੜਕੇ) ਤੇ ਕਾਂਸੀ ਦਾ ਤਗਮਾ ਤਨੂ (ਲੜਕੀਆਂ), ਟੇਬਲ ਟੈਨਿਸ ਮੁਕਾਬਲੇ ’ਚ ਚਾਂਦੀ ਦਾ ਤਗਮਾ ਗੌਰੀਸ਼ (ਲੜਕੇ) ਤੇ ਚਾਂਦੀ ਦਾ ਤਗਮਾ ਪਾਵਨੀ (ਲੜਕੀਆਂ) ਨੇ ਜਿੱਤਿਆ। ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਸਕੂਲ ਨੇ ਵੱਕਾਰੀ ਓਵਰਆਲ ਸਪੋਰਟਸ ਟਰਾਫ਼ੀ ਵੀ ਜਿੱਤ ਲਈ।