- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਹੋਦਯਾ ਅੰਤਰ-ਸਕੂਲ ਸ਼ੂਟਿੰਗ ਮੁਕਾਬਲੇ ਵਿੱਚ ਡੀਏਵੀ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਡੀਏਵੀ ਪਬਲਿਕ ਸਕੂਲ ਪਟਿਆਲਾ ਦੇ ਹੋਣਹਾਰ ਵਿਦਿਆਰਥੀਆਂ ਨੇ ਸਹੋਦਯਾ ਅੰਤਰ-ਸਕੂਲ ਸ਼ੂਟਿੰਗ ਮੁਕਾਬਲੇ, ਜੋ ਕਿ ਕੈਂਬ੍ਰਿਜ ਸਕੂਲ, ਪਟਿਆਲਾ ਵਿਖੇ ਕੀਤਾ ਗਿਆ, ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਆਪਣੀ ਬੇਮਿਸਾਲ ਨਿਸ਼ਾਨੇਬਾਜ਼ੀ, ਇਕਾਗਰਤਾ, ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਦ੍ਰਿੜ੍ਹ ਇਰਾਦੇ ਦਾ ਪ੍ਰਦਰਸ਼ਨ ਕਰਦਿਆਂ ਕਈ ਤਮਗੇ ਅਤੇ ਟੀਮ ਸਨਮਾਨ ਆਪਣੇ ਨਾਮ ਕੀਤੇ। ਲੜਕਿਆਂ ਤੇ ਲੜਕੀਆਂ ਦੋਵਾਂ ਵਰਗਾਂ ਵਿਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਉਨ੍ਹਾਂ ਦੀ ਲਗਾਤਾਰ ਮਿਹਨਤ, ਸਮਰਪਣ ਅਤੇ ਖੇਡ ਭਾਵਨਾ ਦਾ ਪ੍ਰਮਾਣ ਹੈ। ਇਨ੍ਹਾਂ ਮੁਕਾਬਲਿਆਂ ’ਚ ਲੜਕਿਆਂ ਦੀਆਂ ਖੇਡਾਂ ’ਚ ਦਿਵਯਮ ਸ਼ਰਮਾ ਨੇ ਅੰਡਰ-14, 10 ਮੀਟਰ ਏਅਰ ਪਿਸਟਲ ’ਚ ਚਾਂਦੀ ਦਾ ਤਮਗਾ. ਆਰਵਪ੍ਰੀਤ ਸਿੰਘ (19) ਦੇ ਪੀਪ ਸਾਈਟ ਏਅਰ ਰਾਈਫਲ ’ਚ ਸੋਨੇ ਦਾ ਤਮਗਾ ਅਤੇ ਵਿਜੇਤਾ ਟੀਮ ਟਰਾਫੀ, ਵਰਿਸਜੋਤ ਸਿੰਘ (14) ਦੇ 10 ਮੀਟਰ ਪੀਪ ਸਾਈਟ ਦਾ ਵਿਅਕਤੀਗਤ ਸੋਨੇ ਦਾ ਤਮਗਾ, ਗੁਰਫਤਿਹ ਸਿੰਘ (14) ਨੇ ਓਪਨ ਸਾਈਟ ’ਚ ਚਾਂਦੀ ਦਾ ਤਮਗਾ ਅਤੇ ਟੀਮ ਸੋਨਾ, ਸ਼ਿਵਮ ਕੁਮਾਰ (14)ਨੇ ਓਪਨ ਸਾਈਟ ’ਚ ਸੋਨੇ ਦਾ ਤਮਗਾ ਅਤੇ ਟੀਮ ਸੋਨਾ, ਪ੍ਰਭਦੀਪ ਕੁਮਾਰ (19) ਏਅਰ ਪਿਸਟਲ ’ਚ ਕਾਂਸੀ ਦਾ ਤਮਗਾ, ਗਤਿਕ ਜੋਸ਼ੀ (19) ਓਪਨ ਸਾਈਟ ’ਚ ਕਾਂਸੀ ਦਾ ਤਮਗਾ, ਹਰਗੁਨ ਸਿੰਘ (19) ਏਅਰ ਰਾਈਫਲ ’ਚ ਕਾਂਸੀ ਦਾ ਤਮਗਾ ਤੇ ਟੀਮ ਸੋਨਾ, ਦੇਵਕਰਨ (19) ਪੀਪ ਸਾਈਟ ’ਚ ਟੀਮ ਸੋਨਾ, ਇਭਾਨ ਸਿੰਗਲਾ(14)ਓਪਨ ਸਾਈਟ ’ਚ ਕਾਂਸੀ ਦਾ ਤਮਗਾ ਤੇ ਟੀਮ ਸੋਨਾ ਅਤੇ ਲੜਕੀਆਂ ਦੇ ਵਰਗ ਵਿਚ ਜਸਮੇਹਰ (19)ਪੀਪ ਸਾਈਟ ਰਾਈਫਲ ’ਚ ਸੋਨੇ ਦਾ ਤਮਗਾ, ਇਸ਼ਮਾਨ (14) ਨੇ ਓਪਨ ਸਾਈਟ ਰਾਈਫਲ ’ਚ ਸੋਨੇ ਦਾ ਤਮਗਾ,ਝਾਨਵੀ (19) ਪਿਸਟਲ ਦਾ ਸੋਨੇ ਦਾ ਤਮਗਾ, ਦਿਵਜੋਤ(19) ਪਿਸਟਲ ’ਚ ਚਾਂਦੀ ਦਾ ਤਮਗਾ, ਇਸ਼ਨੂਰ (19) ਪਿਸਟਲ ’ਚ ਕਾਂਸੀ ਦਾ ਤਮਗਾ ਜਿੱਤਿਆ।