ਡੀ.ਏ.ਵੀ. ਕਕਰਾਲਾ ’ਚ ਖੇਡ ਚੈਂਪੀਅਨਾਂ ਦਾ ਸਨਮਾਨ
ਡੀ.ਏ.ਵੀ. ਕਕਰਾਲਾ ਵਿੱਚ ਖੇਡ ਚੈਂਪੀਅਨਾਂ ਦਾ ਸਨਮਾਨ
Publish Date: Wed, 26 Aug 2026 06:49 PM (IST)
Updated Date: Wed, 26 Aug 2026 06:52 PM (IST)
ਫੋਟੋ 26ਪੀਟੀਐਲ: 29: ਭਾਰਤ ਭੂਸ਼ਣ ਗੋਇਲ ਪੰਜਾਬੀ ਜਾਗਰਣ, ਸਮਾਣਾ : ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਕਰਾਲਾ ਦੇ ਨੌਜਵਾਨ ਖਿਡਾਰੀਆਂ ਨੇ ਸੀਬੀਐਸਈ ਕਲੱਸਟਰ-17 ਐਥਲੈਟਿਕਸ ਚੈਂਪੀਅਨਸ਼ਿਪ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਤਮਗੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੁਕਾਬਲੇ ਵਿੱਚ ਸਕੂਲ ਦੇ ਪੰਜ ਖਿਡਾਰੀਆਂ ਨੇ ਭਾਗ ਲਿਆ। ਦਸਵੀਂ ਜਮਾਤ ਦੇ ਹਰਵੀਰ ਸਿੰਘ ਨੇ ਅੰਡਰ-19 ਉੱਚੀ ਛਾਲ ਵਿੱਚ ਸੋਨ ਤਮਗਾ, ਬਾਰ੍ਹਵੀਂ ਜਮਾਤ ਦੇ ਬਲਵਿੰਦਰ ਸਿੰਘ ਨੇ ਅੰਡਰ-19 ਤੀਹਰੀ ਛਾਲ ਵਿਚ ਕਾਂਸੀ ਤਮਗਾ, ਦਸਵੀਂ ਜਮਾਤ ਦੇ ਜੋਬਨਪ੍ਰੀਤ ਸਿੰਘ ਨੇ ਅੰਡਰ-17 ਉੱਚੀ ਛਾਲ ਵਿੱਚ ਕਾਂਸੀ ਤਮਗਾ ਅਤੇ ਸੱਤਵੀਂ ਜਮਾਤ ਦੇ ਅਗਮਵੀਰ ਸਿੰਘ ਨੇ ਅੰਡਰ-14 ਉੱਚੀ ਛਾਲ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ। ਇਸ ਤੋਂ ਇਲਾਵਾ ਹਰਵੀਰ ਸਿੰਘ ਅਤੇ ਅਗਮਵੀਰ ਸਿੰਘ ਨੇ ਸੀ.ਬੀ.ਐਸ.ਈ. ਰਾਸ਼ਟਰੀ ਖੇਡਾਂ ਲਈ ਵੀ ਕੁਆਲੀਫਾਈ ਕਰਕੇ ਸਕੂਲ ਨੂੰ ਹੋਰ ਮਾਣ ਬਖ਼ਸ਼ਿਆ। ਸਕੂਲ ਦੀ ਪ੍ਰਿੰਸੀਪਲ ਸ਼ਿਪਰਾ ਸ਼ਰਮਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਲਗਾਤਾਰ ਅਭਿਆਸ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰਾਸ਼ਟਰੀ ਖੇਡਾਂ ਲਈ ਚੁਣੇ ਗਏ ਹਰਵੀਰ ਸਿੰਘ ਅਤੇ ਅਗਮਵੀਰ ਸਿੰਘ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।