ਦਰਬਾਰਾ ਸਿੰਘ ਬਣਵਾਲਾ ਵੱਲੋਂ ਮੇਰਾ ਹਲਕਾ, ਮੇਰਾ ਪਰਿਵਾਰ ਮੁਹਿੰਮ ਤਹਿਤ ਮੀਟਿੰਗਾਂ ਦਰਬਾਰਾ ਸਿੰਘ ਬਣਵਾਲਾ ਵੱਲੋਂ ਮੇਰਾ ਹਲਕਾ, ਮੇਰਾ ਪਰਿਵਾਰ ਮੁਹਿੰਮ ਤਹਿਤ ਮੀਟਿੰਗਾਂ
Publish Date: Sat, 28 Nov 2026 04:36 PM (IST)
Updated Date: Sat, 28 Nov 2026 04:37 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਦਰਬਾਰਾ ਸਿੰਘ ਬਣਵਾਲਾ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਲਈ ਸ਼ੁਰੂ ਕੀਤੀ ਗਈ ‘ਮੇਰਾ ਹਲਕਾ ਮੇਰਾ ਪਰਿਵਾਰ’ ਮੁਹਿੰਮ ਤਹਿਤ ਸਨਅਤ ਕਰਾਂ ਵਪਾਰੀਆਂ, ਛੋਟੇ ਕਾਰੋਬਾਰੀਆਂ ਤੇ ਮਜ਼ਦੂਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਉਨ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਿਚਾਰ-ਵਟਾਂਦਰਾ ਕੀਤਾ। ਕਾਂਗਰਸ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਵੱਲੋਂ ਪਾਤੜਾਂ ਸ਼ਹਿਰ ਦੇ ਪ੍ਰਮੁੱਖ ਸਨਅਤਕਾਰ ਅਤੇ ਭਾਰਤ ਮਸ਼ੀਨਰੀ ਸਟੋਰ ਦੇ ਮਾਲਕ ਸ੍ਰੀ ਮੋਹਨ ਲਾਲ, ਇੰਡਸਟਰੀਅਲ ਚੈਂਬਰ ਪਟਿਆਲਾ ਦੇ ਸਾਬਕਾ ਚੇਅਰਮੈਨ ਬੁੱਧ ਰਾਮ ਸਿੰਗਲਾ, ਡਾਕਟਰ ਅਮਿਤ ਦੁਆ, ਸੁਭਾਸ਼ ਚੰਦ ਭੱਠਾ ਮਾਲਕ, ਬਾਬੂ ਹੇਮਰਾਜ ਭੱਠਾ ਮਾਲਕ, ਬਾਬੂ ਕੁਲਦੀਪ ਭੱਠਾ ਮਾਲਕ, ਤੇ ਬਾਬੂ ਜੀਵਨ ਲਾਲ ਨਾਲ ਮੀਟਿੰਗਾਂ ਕੀਤੀਆਂ। ਮੀਟਿੰਗਾਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਰਬਾਰ ਸਿੰਘ ਬੜਮਾਲਾ ਨੇ ਕਿਹਾ ਕਿ ਰਾਜ ਅੰਦਰ ਬੜੇ ਮੌਜੂਦਾ ਰਾਜਸੀ ਹਾਲਾਤ ਦੌਰਾਨ ਕਾਂਗਰਸ ਪਾਰਟੀ ਨੂੰ ਸੱਤਾ ਵਿਚ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਜਗਦੀਪ ਸਿੰਘ, ਅਮਿਤ ਸਿੰਘ, ਹਰਦੀਪ ਸਿੰਘ ਕਾਹਨਹਗੜ੍ਹ, ਸ਼ਹਿਰੀ ਪ੍ਰਧਾਨ ਰਕੇਸ਼ ਕੁਮਾਰ ਹੈਪੀ, ਸਿਕੰਦਰ ਸਿੰਘ ਦੁਤਾਲ ਅਤੇ ਫਰਿੰਦਰ ਸ਼ਰਮਾ ਆਦਿ ਹਾਜ਼ਰ ਸਨ।