- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਰਾਤਿਆਂ ਦੇ ਪਵਿੱਤਰ ਤਿਉਹਾਰ ’ਤੇ ਰਾਜਪੁਰਾ ਵਿੱਚ ਡਾਂਡੀਆ ਨਾਚ ਦਾ ਆਯੋਜਨ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਬਹਾਵਲਪੁਰ ਭਵਨ ਵਿਖੇ ਨਰਾਤਿਆਂ ਦੇ ਪਵਿੱਤਰ ਤਿਉਹਾਰ ’ਤੇ ਅਸ਼ਟਮੀ ਦੀ ਸ਼ਾਮ ਦੇ ਸਬੰਧ ਵਿਚ ਸੋਹਮ ਯੋਗਾ ਸਟੂਡੀਓ ਵਲੋਂ ਵਿਸ਼ਾਲ ਗੁਜਰਾਤੀ ਸਮਾਗਮ ਬੇਹੱਦ ਉਤਸ਼ਾਹ, ਜੋਸ਼ ਤੇ ਸੱਭਿਆਚਾਰਕ ਰੰਗਤ ਨਾਲ ਕੀਤਾ ਗਿਆ। ਇਸ ਮੌਕੇ ਈਵੈਂਟ ਮੈਨੇਜਰ ਵੈਭੀ ਨਾਰੰਗ ਤੇ ਸਿਮਰਨ ਨਾਰੰਗ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਂ ਭਗਵਤੀ ਦੀ ਵਿਧੀਵਤ ਪੂਜਾ ਅਰਚਨਾ ਤੋਂ ਬਾਅਦ ਗੁਜਰਾਤੀ ਤੇ ਪੰਜਾਬੀ ਪਹਿਰਾਵੇ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ। ਸੱਜ-ਧੱਜ ਕੇ ਆਈਆਂ ਹੋਈਆਂ ਔਰਤਾਂ ਨੇ ਡਾਂਡੀਆ ਤੇ ਗਰਬਾ ਨਾਚ ਕਰਦੇ ਹੋਏ ਮਾਤਾ ਦੇ ਜੈਕਾਰਿਆਂ ਨਾਲ ਖੁਸ਼ੀ ਮਨਾਈ। ਸਮਾਗਮ ਵਿਚ ਮਹਿਲਾਵਾਂ ਵੱਲੋਂ ਰੰਗ ਬਿਰੰਗੇ ਪਹਿਰਾਵੇ ਨਾਲ ਨੱਚਦੇ-ਗਾਉਂਦੇ ਦ੍ਰਿਸ਼ ਸੁਹਾਵਣੇ ਲੱਗ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਣ, ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਿਭਿੰਨਤਾ ਪ੍ਰਤੀ ਸਤਿਕਾਰ ਵਿਕਸਿਤ ਕਰਨ ਦੇ ਮੌਕੇ ਪ੍ਰਦਾਨ ਕਰਦੇ ਹਨ। ਇਸ ਡਾਂਡੀਆ ਰਾਤ ਦੀ ਖਾਸ ਵਿਸ਼ੇਸ਼ਤਾ ਇਹ ਰਹੀ ਕਿ ਇਸ ਮੌਕੇ ਮੇਕਅਪ ਕੰਪੀਟੀਸ਼ਨ, ਡਰੈੱਸ ਕੰਪੀਟੀਸ਼ਨ ਅਤੇ ਡਾਂਸ ਕੰਪੀਟੀਸ਼ਨ ਵੀ ਕਰਵਾਏ ਗਏ। ਜਿਨ੍ਹਾਂ ਵਿਚ ਭਾਗ ਲੈਣ ਵਾਲਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੌਕੇ ਸ਼ਰੂਤੀ ਤਨੇਜਾ, ਹਸ਼ੀਸ਼ ਧੂੜੀਆ, ਨਿਖਿਲ ਮਲਹੋਤਰਾ, ਗਜ਼ਲ ਬਜਾਜ, ਮੁਸਕਾਨ ਵਰਮਾ, ਦੀਆ ਮੁਖੇਜਾ, ਅਰਜੁਨ ਡਾਵਰਾ, ਡਾਂਸ ਕੋਰੀਓਗ੍ਰਾਫਰ ਨਰਿੰਦਰ ਸਕਸੈਨਾ, ਸਰਬਾਨੀ ਕੌਰ ਭਾਟੀਆ ਅਤੇ ਪਤਵੰਤੇ ਸੱਜਣ ਮੌਜੂਦ ਸਨ।