- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਵਾਈਡਰ ’ਤੇ ਚੜ੍ਹਾਈ ਥਾਰ- ਵੀਡਿਓ ਵਾਈਰਲ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਬੀਤੇ ਦਿਨੀਂ 22 ਨੰਬਰ ਫਾਟਕ ਓਵਰਬ੍ਰਿਜ ’ਤੇ ਟ੍ਰੈਫਿਕ ਜਾਮ ਤੋਂ ਬਚਣ ਲਈ ਡਿਵਾਈਡਰ ’ਤੇ ਥਾਰ ਚੜ੍ਹਾ ਕੇ ਗੱਡੀ ਚਲਾਉਣ ਵਾਲੇ ਚਾਲਕ ਦਾ ਟ੍ਰੈਫਿਕ ਪੁਲਿਸ ਨੇ ਚਲਾਨ ਕੱਟ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਗੱਡੀ ਦੀ ਪਛਾਣ ਕਰ ਕੇ ਉਸਦੇ ਮਾਲਕ ਤੱਕ ਪਹੁੰਚ ਕੀਤੀ। ਇਸ ਤੋਂ ਬਾਅਦ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਚਲਾਨ ਦੀ ਕਾਰਵਾਈ ਕੀਤੀ ਗਈ। ਇਹ ਕਾਰਵਾਈ ਟ੍ਰੈਫਿਕ ਪੁਲਿਸ ਸਿਟੀ-1 ਦੇ ਇੰਚਾਰਜ ਏਐੱਸਆਈ ਤਰਸੇਮ ਕੁਮਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ।