ਅਧਿਕਾਰੀਆਂ ਦੀਆਂ ਰਿਹਾਇਸ਼ਾਂ ਨੇੜੇ ਬੇਖ਼ੌਫ਼ ਚੋਰੀ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਨੇੜੇ ਬੇਖ਼ੌਫ਼ ਚੋਰੀ
Publish Date: Thu, 08 Oct 2026 07:03 PM (IST)
Updated Date: Thu, 08 Oct 2026 07:05 PM (IST)
ਲੀਲਾ ਭਵਨ ਚੌਕ ਦੀ ਦੁਕਾਨ ਬਣੀ ਨਿਸ਼ਾਨਾ, ਡੀਸੀ, ਐੱਸਐੱਸਪੀ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਸਮੇਤ ਕਈ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਨੇੜੇ ਵਾਰਦਾਤ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਲੀਲਾ ਭਵਨ ਚੌਕ ਦਾ ਇਲਾਕਾ, ਜਿੱਥੇ ਡੀਸੀ ਪਟਿਆਲਾ, ਐੱਸਐੱਸਪੀ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਸਮੇਤ ਕਈ ਸੀਨੀਅਰ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਹਨ, ਉੱਥੇ ਚੋਰਾਂ ਨੇ ਬੇਖ਼ੌਫ਼ ਹੋ ਕੇ ਇਕ ਦੁਕਾਨ ਨੂੰ ਨਿਸ਼ਾਨਾ ਬਣਾ ਲਿਆ। ਬੁੱਧਵਾਰ ਤੜਕੇ ਕਰੀਬ 3:45 ਵਜੇ ਚੋਰ ਉੱਪਰਲੀ ਖਿੜਕੀ ਰਾਹੀਂ ਦੁਕਾਨ ਅੰਦਰ ਦਾਖ਼ਲ ਹੋਇਆ ਅਤੇ ਕਰੀਬ 27 ਤੋਂ 30 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਿਆ। ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਚੋਰੀ ਦੀ ਵਾਰਦਾਤ ਕੈਦ ਹੋ ਗਈ ਹੈ। ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਚੋਰ ਖਿੜਕੀ ਰਾਹੀਂ ਅੰਦਰ ਦਾਖ਼ਲ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਨਾਲ ਛੇੜਛਾੜ ਕਰਦਾ ਹੈ। ਇਸ ਤੋਂ ਬਾਅਦ ਉਹ ਬੇਖ਼ੌਫ਼ ਹੋ ਕੇ ਗੋਦਾਮ ਵਿੱਚ ਸਾਮਾਨ ਦੀ ਤਲਾਸ਼ੀ ਲੈਂਦਾ ਦਿਖਾਈ ਦੇ ਰਿਹਾ ਹੈ। ਚੋਰ ਨੇ ਕਾਫ਼ੀ ਦੇਰ ਤੱਕ ਦੁਕਾਨ ਅੰਦਰ ਸਾਮਾਨ ਖੰਗਾਲਿਆ ਅਤੇ ਫਿਰ ਨਕਦੀ ਤੇ ਹੋਰ ਸਾਮਾਨ ਲੈ ਕੇ ਫ਼ਰਾਰ ਹੋ ਗਿਆ। ਦੁਕਾਨਦਾਰ ਅਨੁਸਾਰ ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਕ ਸਾਲ ਵਿੱਚ ਦੂਜੀ ਵਾਰ ਹੋਈ ਚੋਰੀ ਦੁਕਾਨਦਾਰ ਨੇ ਦੱਸਿਆ ਕਿ ਇਸੇ ਸਥਾਨ ’ਤੇ ਕਰੀਬ ਇਕ ਸਾਲ ਦੇ ਅੰਦਰ ਇਹ ਦੂਜੀ ਚੋਰੀ ਹੈ। ਪਿਛਲੀ ਵਾਰ ਚੋਰਾਂ ਨੇ ਦੁਕਾਨ ਦਾ ਮੁੱਖ ਫਰੰਟ ਸ਼ਟਰ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਸ ਸਮੇਂ ਵੀ ਦੁਕਾਨ ਵਿੱਚੋਂ ਨਕਦੀ ਚੋਰੀ ਹੋਈ ਸੀ ਅਤੇ ਮੁਲਜ਼ਮ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਲਗਾਤਾਰ ਦੂਜੀ ਚੋਰੀ ਕਾਰਨ ਦੁਕਾਨਦਾਰਾਂ ਵਿੱਚ ਰੋਸ ਹੈ। ਉਨ੍ਹਾਂ ਪੁਲਿਸ ਤੋਂ ਰਾਤ ਸਮੇਂ ਗਸ਼ਤ ਵਧਾਉਣ ਅਤੇ ਚੋਰੀ ਦੀਆਂ ਵਾਰਦਾਤਾਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।