ਰਾਤ ਦੇ ਹਨੇਰੇ ’ਚ ਲੁੱਟ-ਖੋਹ ਕਰਨ ਵਾਲੇ 2 ਲੁਟੇਰੇ ਗ੍ਰਿਫ਼ਤਾਰ ਰਾਤ ਦੇ ਹਨ੍ਹੇਰੇ 'ਚ ਲੁੱਟ-ਖੋਹ ਕਰਨ ਵਾਲੇ ਦੋ ਲੁਟੇਰੇ ਗ੍ਰਿਫ਼ਤਾਰ
Publish Date: Sat, 08 Aug 2026 06:37 PM (IST)
Updated Date: Sun, 09 Aug 2026 04:03 AM (IST)
10 ਮੋਬਾਈਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਪਟਿਆਲਾ ਸ਼ਹਿਰ ਦੇ ਸੁੰਨਸਾਨ ਰਸਤਿਆਂ ਤੇ ਰਾਤ ਦੇ ਸਮੇਂ ਇਕੱਲੇ ਲੰਘਣ ਵਾਲੇ ਰਾਹਗੀਰਾਂ ਨੂੰ ਡਰਾ-ਧਮਕਾ ਕੇ ਲੁੱਟਣ ਵਾਲੇ ਇੱਕ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਥਾਣਾ ਲਾਹੌਰੀ ਗੇਟ ਦੀ ਪੁਲਿਸ ਨੇ ਤਤਪਰਤਾ ਦਿਖਾਉਂਦੇ ਹੋਏ ਦੋ ਸ਼ਾਤਿਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਨਰਿੰਦਰ ਉਰਫ਼ ਦੀਕਸ਼ਿਤ ਅਤੇ ਵਿਨੈ ਸੂਦ ਵਾਸੀ ਪਟਿਆਲਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਚੋਂ ਲੁੱਟੇ ਹੋਏ 10 ਕੀਮਤੀ ਮੋਬਾਈਲ ਫੋਨ, ਤੇਜ਼ਧਾਰ ਚਾਕੂ-ਛੁਰੀਆਂ ਅਤੇ ਵਾਰਦਾਤਾਂ ਵਿੱਚ ਵਰਤਿਆ ਜਾਣ ਵਾਲਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਪੁਰਾਣੇ ਬੱਸ ਸਟੈਂਡ ਕੋਲੋਂ ਕੀਤੀ ਗ੍ਰਿਫ਼ਤਾਰੀ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਲਾਹੌਰੀ ਗੇਟ ਦੇ ਐੱਸਐੱਚਓ ਸੌਰਭ ਸਭਰਵਾਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਅਲੱਗ-ਅਲੱਗ ਸੁੰਨਸਾਨ ਇਲਾਕਿਆਂ ਵਿੱਚੋਂ ਰਾਤ ਵੇਲੇ ਲੁੱਟ-ਖੋਹ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਖੋਜ ਸ਼ੁਰੂ ਕਰ ਦਿੱਤੀ ਸੀ। ਪੁਲਿਸ ਵੱਲੋਂ ਦਿਨ-ਰਾਤ ਗਸ਼ਤ ਵਧਾ ਦਿੱਤੀ ਗਈ ਸੀ ਅਤੇ ਸ਼ੱਕੀ ਪੁਆਇੰਟਾਂ ਤੇ ਨਾਕੇਬੰਦੀ ਕਰਕੇ ਜਾਂਚ ਕੀਤੀ ਜਾ ਰਹੀ ਸੀ। ਇਸੇ ਮੁਹਿੰਮ ਦੌਰਾਨ ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਜਾਲ ਵਿਛਾ ਕੇ ਪੁਰਾਣਾ ਬੱਸ ਸਟੈਂਡ ਇਲਾਕੇ ਤੋਂ ਦੋਵਾਂ ਦੋਸ਼ੀਆਂ ਨੂੰ ਉਸ ਸਮੇਂ ਧਰ ਦਬੋਚਿਆ ਜਦੋਂ ਉਹ ਕਿਸੇ ਨਵੀਂ ਵਾਰਦਾਤ ਦੀ ਫਿਰਾਕ ’ਚ ਸਨ। ਸ਼ਾਤਿਰ ਦਿਮਾਗ ਨਾਲ ਕਰਦੇ ਸਨ ਲੁੱਟ-ਖੋਹ ਪੁਲਿਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਵੱਡਾ ਖੁਲਾਸਾ ਹੋਇਆ ਹੈ ਕਿ ਦੋਵੇਂ ਦੋਸ਼ੀ ਪਿਛਲੇ ਦੋ ਮਹੀਨਿਆਂ ਤੋਂ ਸ਼ਹਿਰ ਵਿੱਚ ਕਾਫ਼ੀ ਸਰਗਰਮ ਸਨ। ਦੋਸ਼ੀ ਦੀਕਸ਼ਿਤ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਦੇ ਦੋ ਮਾਮਲੇ ਦਰਜ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਲੁਟੇਰੇ ਬਹੁਤ ਹੀ ਚਲਾਕੀ ਨਾਲ ਕੰਮ ਕਰਦੇ ਸਨ। ਇਹ ਰਾਹਗੀਰਾਂ ਤੇ ਸਿੱਧਾ ਜਾਨਲੇਵਾ ਹਮਲਾ ਕਰਨ ਦੀ ਬਜਾਏ, ਰਾਤ ਦੇ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਛੁਰਾ ਦਿਖਾਉਂਦੇ ਸਨ ਅਤੇ ਡਰਾ ਕੇ ਮੋਬਾਈਲ ਤੇ ਹੋਰ ਕੀਮਤੀ ਸਾਮਾਨ ਲੁੱਟ ਲੈਂਦੇ ਸਨ। ਉਹ ਅਜਿਹਾ ਇਸ ਲਈ ਕਰਦੇ ਸਨ ਤਾਂ ਜੋ ਹਿੰਸਾ ਨਾ ਹੋਣ ਕਰਕੇ ਉਨ੍ਹਾਂ ਤੇ ਪੁਲਿਸ ਵੱਲੋਂ ਇਰਾਦਾ-ਏ-ਕਤਲ ਵਰਗੀਆਂ ਗੰਭੀਰ ਧਾਰਾਵਾਂ ਨਾ ਲਗਾਈਆਂ ਜਾ ਸਕਣ। ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਐੱਸਐੱਚਓ ਸੌਰਭ ਸਭਰਵਾਲ ਨੇ ਦੱਸਿਆ ਕਿ ਬਰਾਮਦ ਕੀਤੇ ਗਏ 10 ਮੋਬਾਈਲ ਫੋਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਰਾਤ ਦੇ ਸਮੇਂ ਲੁੱਟੇ ਗਏ ਸਨ। ਪੁਲਿਸ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਕੀਤੀ ਜਾਣ ਵਾਲੀ ਡੂੰਘਾਈ ਨਾਲ ਪੁੱਛਗਿੱਛ ਚ ਲੁੱਟ-ਖੋਹ ਦੀਆਂ ਹੋਰ ਵੀ ਕਈ ਵਾਰਦਾਤਾਂ ਦਾ ਖੁਲਾਸਾ ਹੋ ਸਕਦਾ ਹੈ ਅਤੇ ਹੋਰ ਚੋਰੀ ਦਾ ਸਾਮਾਨ ਬਰਾਮਦ ਹੋਣ ਦੀ ਸੰਭਾਵਨਾ ਹੈ।