ਜਾਅਲੀ ਸਟਿੱਕਰ ਵੀਜ਼ਾ ਦਿਖਾ ਕੇ 34 ਲੱਖ ਦੀ ਠੱਗੀ ਮਾਰੀ
ਜਾਅਲੀ ਵੀਜ਼ਾ ਸਟਿੱਕਰ ਦਿਖਾ ਕੇ 34 ਲੱਖ ਰੁਪਏ ਦੀ ਠੱਗੀ ਮਾਰੀ
Publish Date: Sat, 17 Jan 2026 06:29 PM (IST)
Updated Date: Sat, 17 Jan 2026 06:31 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਥਾਣਾ ਸਿਟੀ ਪੁਲਿਸ ਨੇ ਫਰਜ਼ੀ ਕੰਪਨੀ ਬਣਾ ਕੇ ਜਾਅਲੀ ਪੀਆਰ ਵੀਜ਼ਾ ਸਟਿੱਕਰ ਅਤੇ ਜਾਅਲੀ ਟਿਕਟਾਂ ਦਿਖਾ ਕੇ ਇੱਕ ਵਿਅਕਤੀ ਤੋਂ 34 ਲੱਖ ਰੁਪਏ ਧੋਖਾਧੜੀ ਕਰਨ ਦੇ ਮਾਮਲੇ ’ਚ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਪੁਲਿਸ ਕੋਲ ਸੈਂਕੀ ਪੁੱਤਰ ਅਵਤਾਰ ਸਿੰਘ ਵਾਸੀ ਅਰੋੜਿਆਂ ਵਾਲਾ ਮੁਹੱਲਾ ਪੁਰਾਣਾ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਅਤੇ ਆਪਣੀ ਪਤਨੀ ਨਾਲ ਕੈਨੇਡਾ ਜਾਣ ਦੀ ਇੱਛਾ ਰੱਖਦਾ ਸੀ। ਇਸ ਦੌਰਾਨ ਕਮਲਜੀਤ ਸਿੰਘ ਪੁੱਤਰ ਸੁਰਮੁੱਖ ਸਿੰਘ ਪਿੰਡ ਗੜੋਲੀਆ ਤਹਿਸੀਲ ਬੱਸੀ ਪਠਾਣਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਉਸਨੂੰ ਵਿਸ਼ਵਾਸ਼ ਵਿਚ ਲੈ ਕੇ ਫਰਜ਼ੀ ਕੰਪਨੀ ਦੀ ਆੜ ’ਚ ਜਾਅਲੀ ਪੀਆਰ, ਜਾਅਲੀ ਵੀਜ਼ਾ ਸਟਿੱਕਰ ਅਤੇ ਜਾਅਲੀ ਟਿਕਟਾਂ ਦਿਖਾ ਕੇ ਉਸ ਤੋਂ 34 ਲੱਖ ਠੱਗ ਲਏ। ਬਾਅਦ ਵਿਚ ਨਾਂਹ ਤਾਂ ਵੀਜ਼ਾ ਲਗਵਾਇਆ ਅਤੇ ਨਾਂਹ ਹੀ ਪੈਸੇ ਵਾਪਸ ਕਰ ਕੇ ਧੋਖਾਧੜੀ ਕੀਤੀ। ਥਾਣਾ ਸਿਟੀ ਪੁਲਿਸ ਨੇ ਪੜਤਾਲ ਕਰਨ ਉਪਰੰਤ ਕਮਲਜੀਤ ਸਿੰਘ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।