ਚਾਰ ਲੇਬਰ ਕੋਡਾਂ ਦੀਆਂ ਕਾਪੀਆਂ ਸਾੜੀਆਂ
ਚਾਰ ਲੇਬਰ ਕੋਡਾਂ ਦੀਆਂ ਕਾਪੀਆਂ ਸਾੜੀਆਂ
Publish Date: Fri, 03 Apr 2026 06:10 PM (IST)
Updated Date: Sat, 04 Apr 2026 04:07 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਦੀਆਂ ਸਾਂਝੀਆਂ ਟਰੇਡ ਯੂਨੀਅਨ ਦੇ ਸੱਦੇ ਤੇ ਸ਼ੁੱਕਰਵਾਰ ਨੂੰ ਸੰਗਰੂਰ ਵਿਖੇ ਏਟਕ ਸੀਟੂ ਸੀਟੀਯੂ ਅਤੇ ਏਕਟੂ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਰੋਸ ਮੁਜਾਹਰਾ ਸੁਖਦੇਵ ਸ਼ਰਮਾ, ਪ੍ਰਦੀਪ ਚੀਮਾ ਏਟਕ ਇੰਦਰਪਾਲ ਸਿੰਘ ਤੇ ਰਾਮ ਸਿੰਘ ਸੋਹੀਆਂ, ਸੀਟੂ ਸਰਬਜੀਤ ਸਿੰਘ, ਸੀਟੀਯੂ ਗੋਬਿੰਦ ਛਾਜਲੀ ਏਕਟੂ ਅਤੇ ਸਵਰਨਜੀਤ ਸਿੰਘ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮਹਾਵੀਰ ਚੌਕ ਵਿੱਚ ਚਾਰ ਲੇਬਰ ਕੋਡਾ ਦੀਆਂ ਕਾਪੀਆਂ ਸਾੜੀਆਂ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ 29 ਲੇਬਰ ਕਾਨੂੰਨ ਜੋ ਵਰਕਰਾਂ ਨੇ ਲੜ ਕੇ ਸੰਘਰਸ਼ਾਂ ਰਾਹੀਂ ਬਣਾਏ ਸਨ ਉਹ ਮੁਕੰਮਲ ਤੌਰ ਤੇ ਵਰਕਰਾਂ ਨੂੰ ਪੂਰਨ ਕਾਨੂੰਨੀ ਸੁਰੱਖਿਆ ਦਿੰਦੇ ਸਨ ਪਰ ਭਾਰਤ ਦੀ ਬੇਈਮਾਨ ਸਰਕਾਰ ਨੇ ਉਹਨਾਂ 29 ਕਾਨੂੰਨਾਂ ਨੂੰ ਰੱਦ ਕਰਕੇ ਨਵੇਂ ਚਾਰ ਲੇਬਰ ਕੋਡ ਬਣਾਏ ਹਨ, ਜੋ ਉਲਟ ਕਾਰਪੋਰੇਟ ਤੇ ਕਾਰਖਾਨੇ ਤਾਰਾਂ ਨੂੰ ਮੁਕੰਮਲ ਤੌਰ ਤੇ ਪੂਰਨ ਹੱਕ ਦਿੰਦੇ ਹਨ।ਸਰਕਾਰ ਵੱਲੋਂ ਇੱਕ ਅਪ੍ਰੈਲ ਤੋਂ ਲਾਗੂ ਕੀਤੇ ਗਏ। ਉਨ੍ਹਾਂ ਕਿਹਾ ਕਿ ਚਾਰ ਲੇਬਰ ਕੋਲ ਤੁਰੰਤ ਭਾਰਤ ਸਰਕਾਰ ਵਾਪਸ ਲਵੇ ਨਹੀਂ ਤਾਂ ਸੰਘਰਸ਼ ਤਿੱਖੇ ਹੋਣਗੇ ਅਤੇ ਟਰੇਡ ਯੂਨੀਅਨ ਕਿਸੇ ਵੀ ਕੀਮਤ ਤੇ ਇਨਾ ਲੇਬਰ ਕੋਡਾ ਨੂੰ ਬਰਦਾਸ਼ਤ ਨਹੀਂ ਕਰੇਗੀ ਇਸ ਮੌਕੇ ਜੀਵਨ ਸਿੰਘ, ਮੇਲਾ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਸਕੱਤਰ ਲਖਬੀਰ ਸਿੰਘ, ਬਲਵੀਰ ਸਿੰਘ ਲੌਂਗੋਵਾਲ, ਬਸ਼ੇਸ਼ਰ ਰਾਮ ਅਤੇ ਫਲਜੀਤ ਸਿੰਘ ਹਾਜ਼ਰ ਸਨ।