- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁੱਕ ਬੀਬੀਆਂ ਨੇ ਸੀਐੱੰਮ ਕੋਠੀ ਅੱਗੇ ਕੀਤਾ ਪ੍ਰਦਰਸ਼ਨ, ਨਾਅਰੇਬਾਜ਼ੀ

* ਵਾਅਦੇ ਤੋਂ ਮੁਕਰਨ ਦੇ ਪੰਜਾਬ ਸਰਕਾਰ ’ਤੇ ਲਾਏ ਦੋਸ਼
* ਕੁੱਕ ਫਰੰਟ ਨੇ ਸੇਵਾਵਾਂ ਨੂੰ ਘੱਟੋ-ਘੱਟ ਉਜਰਤਾਂ ਅਧੀਨ ਲਿਆਉਣ ਦੀ ਕੀਤੀ ਮੰਗ
ਜਸਵੀਰ ਸਿੰਘ, ਪੰਜਾਬੀ ਜਾਗਰਣ
ਸੰਗਰੂਰ : ਡੈਮੋਕ੍ਰੈਟਿਕ ਮਿਡ-ਡੇ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਹੇਠ ਸ਼ੁੱਕਵਾਰ ਨੂੰ ਵੱਡੀ ਗਿਣਤੀ ’ਚ ਪੁੱਜੀਆਂ ਕੁੱਕ ਬੀਬੀਆਂ ਨੇ ਸੀਐੱਮ ਕੋਠੀ ਅੱਗੇ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ’ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਇਆ। ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਪ੍ਰਸ਼ਾਸਨ ਨੇ ਲਿਖਤੀ ਮੀਟਿੰਗ ਦੇ ਕੇ ਭਰੋਸਾ ਦਿੱਤਾ ਕਿ 18 ਅਗਸਤ ਨੂੰ ਸਰਕਾਰ ਨਾਲ ਮੀਟਿੰਗ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਉਹ ਪੁਲ਼ ਹੇਠਾਂ ਇਕੱਠੀਆਂ ਹੋਈਆਂ ਤੇ ਰੋਸ ਮਾਰਚ ਕਰਦਿਆਂ ਸੀਐੱਮ ਕੋਠੀ ਅੱਗੇ ਪੁੱਜ ਕੇ ਧਰਨਾ ਲਾਇਆ। ਇਸ ਮੌਕੇ ਫਰੰਟ ਦੇ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਜਲ ਕੌਰ ਬਠਿੰਡਾ, ਸਿਮਰਨਜੀਤ ਕੌਰ ਅਜਨੋਦਾ, ਮੁਕੇਸ਼ ਰਾਣੀ ਅਮਰਗੜ੍ਹ, ਜਸਵਿੰਦਰ ਕੌਰ ਪਟਿਆਲਾ, ਗੁਰਵਿੰਦਰ ਕੌਰ ਡੇਰਾਬੱਸੀ, ਮਨਜੀਤ ਕੌਰ, ਲਖਬੀਰ ਕੌਰ ਜਗੇੜਾ, ਮੁਕੇਸ਼ ਮਾਲੇਰਕੋਟਲਾ, ਜਸਵਿੰਦਰ ਕੌਰ ਭਾਦਸੋ, ਕੁਲਵੰਤ ਕੌਰ ਕਲਿਆਣ, ਜਸਬੀਰ ਕੌਰ ਅਮਲੋਹ ਆਦਿ ਨੇ ਕਿਹਾ ਕਿ ਪੰਜਾਬ ਦੀਆਂ ਕੁੱਕ ਬੀਬੀਆਂ ਨੂੰ ਸਿਰਫ 3000 ਮਹੀਨਾ ਤਨਖਾਹ ਮਿਲਦੀ ਹੈ। ਜਿਸ ਨਾਲ ਗੁਜਾਰਾ ਕਰਨਾ ਔਖਾ ਹੈ। ਉਨ੍ਹਾਂ ਨਾਲ ਸਰਾਸਰ ਧੱਕਾ ਹੋ ਰਿਹਾ ਹੈ। ਇਸ ਲਈ ਇਨ੍ਹਾਂ ਦੀਆਂ ਸੇਵਾਵਾਂ ਨੂੰ ਘੱਟੋ-ਘੱਟ ਉਜਰਤਾਂ ਅਧੀਨ ਲੈ ਕੇ ਤਨਖਾਹਾਂ ’ਚ ਵਾਧਾ ਕੀਤਾ ਜਾਵੇ। ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ 9000 ਮਹੀਨਾ ਤਨਖਾਹ ਦੇ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਹੁਣ ਤੱਕ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਸਭ ’ਚ ਵਾਆਦਾ ਕੀਤਾ ਕਿ ਜਲਦੀ ਤਨਖਾਹਾਂ ’ਚ ਵਾਧਾ ਕੀਤਾ ਜਾਵੇਗਾ। ਪਰ ਹੁਣ ਪੰਜਾਬ ਸਰਕਾਰ ਮੁੱਕਰ ਰਹੀ ਹੈ। ਹੁਣ ਸਰਕਾਰ ਇਹ ਕਹਿ ਕੇ ਪੱਲਾ ਝਾੜ ਰਹੀ ਹੈ ਕਿ ਸਰਕਾਰ ਕੋਲ ਪੈਸੇ ਨਹੀਂ ਹਨ। ਕੇਦਰ ਸਰਕਾਰ ਆਪਦਾ ਹਿੱਸਾ ਨਹੀਂ ਪਾ ਰਹੀ।
ਉਨ੍ਹਾਂ ਕਿਹਾ ਕਿ ਉਹ ਆਪਣੇ ਮਿਹਨਤਾਨੇ ਦੇ ਪੈਸੇ ਮੰਗਦੀਆਂ ਹਨ। ਪੰਜਾਬ ਸਰਕਾਰ ਇਕ ਪਾਸੇ ਤਾਮਿਲਨਾਡੂ ਮਾਡਲ ਨੂੰ ਮਿਡ-ਡੇ ਮੀਲ ’ਚ ਲਾਗੂ ਕਰਨਾ ਚਾਹੁੰਦੀ ਹੈ, ਉਥੋਂ ਦੀ ਸਰਕਾਰ ਮਿਡ-ਡੇ ਮੀਲ ਕੁੱਕ ਨੂੰ 12000 ਰੁਪਏ ਮਹੀਨੇ ਦੇ ਦਿੰਦੀ ਹੈ । ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਘੱਟੋ-ਘੱਟ ਉਜਰਤਾਂ ਅਧੀਨ ਲਿਆਂਦਾ ਜਾਵੇ। ਇਸ ਮੌਕੇ ਭਿੰਦਰ ਕੌਰ ਜਗੇੜਾ, ਕਮਲਾ ਲੁਧਿਆਣਾ, ਸੁਖਵਿੰਦਰ ਕੌਰ ਝੰਨੇੜੀ, ਸ਼ਹਿਨਾਜ ਮੂਨਕ, ਰਿੰਕੀ ਡੇਰਾਬੱਸੀ, ਸੀਮਾ ਰਾਣੀ ਨਾਭਾ, ਜਰਨੈਲ ਕੌਰ, ਜਗਜੀਤ ਸਿੰਘ ਦਿੜਬਾ, ਪਰਵਿੰਦਰ ਸਿੰਘ ਕਲਿਆਣ, ਆਈਡੀਪੀ ਆਗੂ ਕਰਨੈਲ ਸਿੰਘ ਜਖੇਪਲ, ਫਲਜੀਤ ਸਿੰਘ ਸੰਗਰੂਰ, ਹਰਪਾਲ ਕੌਰ ਟਿੱਬੀ ਆਦਿ ਮੌਜੂਦ ਸਨ।