ਕੁੱਕ ਬੀਬੀਆਂ ਨੇ ਸੀਐੱਮ ਕੋਠੀ ਅੱਗੇ ਕੀਤਾ ਪ੍ਰਦਰਸ਼ਨ ਕੁੱਕ ਬੀਬੀਆਂ ਨੇ ਸੀਐੱੰਮ ਕੋਠੀ ਅੱਗੇ ਕੀਤਾ ਪ੍ਰਦਰਸ਼ਨ, ਨਾਅਰੇਬਾਜ਼ੀ
Publish Date: Fri, 31 Jul 2026 05:55 PM (IST)
Updated Date: Sat, 01 Aug 2026 04:02 AM (IST)
ਵਾਅਦੇ ਤੋਂ ਮੁਕਰਨ ਦੇ ਪੰਜਾਬ ਸਰਕਾਰ ’ਤੇ ਲਾਏ ਦੋਸ਼ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਡੈਮੋਕ੍ਰੈਟਿਕ ਮਿਡ-ਡੇ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਦੇ ਵਿੱਚ ਸ਼ੁੱਕਵਾਰ ਨੂੰ ਵੱਡੀ ਗਿਣਤੀ ਪੁੱਜੀਆਂ ਕੁੱਕ ਬੀਬੀਅਆੰ ਨੇ ਸੀਐੱਮ ਕੋਠੀ ਅੱਗੇ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਇਆ। ਪ੍ਰਦਰਸ਼ਨਕਾਰੀਆਂਦਾ ਗੁੱਸਾ ਨੂੰ ਸਾਂਤ ਕਰਨ ਲਈ ਪ੍ਰਸ਼ਾਸਨ ਨੇ ਲਿਖਤੀ ਮੀਟਿੰਗ ਦੇ ਕੇ ਭਰੋਸਾ ਦਿੱਤਾ ਕਿ 18 ਅਗਸਤ ਨੂੰ ਸਰਕਾਰ ਨਾਲ ਮੀਟਿੰਗ ਕਰਵਾਈ ਜਾਵੇਗੀ। ਇਸਤੋਂ ਪਹਿਲਾਂ ਉਹ ਪੁਲ ਹੇਠਾਂ ਇਕੱਠੀਆਂ ਹੋਈਆਂ ਤੇ ਰੋਸ ਮਾਰਚ ਕਰਦੇ ਹੋਏ ਸੀਐੱਮ ਕੋਠੀ ਅੱਗੇ ਪੁੱਜ ਕੇ ਧਰਨਾ ਲਾਇਆ। ਇਸ ਮੌਕੇ ਫਰੰਟ ਦੇ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਜਲ ਕੌਰ ਬਠਿੰਡਾ, ਸਿਮਰਨਜੀਤ ਕੌਰ ਅਜਨੋਦਾ, ਮੁਕੇਸ਼ ਰਾਣੀ ਅਮਰਗੜ੍ਹ, ਜਸਵਿੰਦਰ ਕੌਰ ਪਟਿਆਲਾ , ਗੁਰਵਿੰਦਰ ਕੌਰ ਡੇਰਾਬੱਸੀ, ਮਨਜੀਤ ਕੌਰ, ਲਖਬੀਰ ਕੌਰ ਜਗੇੜਾ, ਮੁਕੇਸ਼ ਮਾਲੇਰਕੋਟਲਾ, ਜਸਵਿੰਦਰ ਕੌਰ ਭਾਦਸੋ, ਕੁਲਵੰਤ ਕੌਰ ਕਲਿਆਣ, ਜਸਬੀਰ ਕੌਰ ਅਮਲੋਹ ਨੇ ਕਿਹਾ ਕਿ ਪੰਜਾਬ ਦੀਆਂ ਕੁੱਕ ਬੀਬੀਆਂ ਨੂੰ ਸਿਰਫ 3000 ਮਹੀਨਾ ਤਨਖਾਹ ਮਿਲਦੀ ਹੈ। ਜਿਸ ਨਾਲ ਗੁਜਾਰਾ ਕਰਨਾ ਔਖਾ ਹੈ। ਉਨ੍ਹਾਂ ਨਾਲ ਸਰਾਸਰ ਧੱਕਾ ਹੋ ਰਿਹਾ ਹੈ। ਇਸ ਲਈ ਇਹਨਾਂ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਅਧੀਨ ਲੈ ਕੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ 9000 ਮਹੀਨਾ ਤਨਖਾਹ ਦੇ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਹੁਣ ਤੱਕ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਸਭ ਵਿੱਚ ਵਾਆਦਾ ਕੀਤਾ ਕਿ ਜਲਦੀ ਹੀ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇਗਾ। ਪਰ ਹੁਣ ਪੰਜਾਬ ਸਰਕਾਰ ਸਰਾਸਰ ਮੁੱਕਰ ਰਹੀ ਹੈ। ਹੁਣ ਸਰਕਾਰ ਇਹ ਕਹਿ ਕੇ ਪੱਲਾ ਝਾੜ ਰਹੀ ਹੈ ਕਿ ਸਰਕਾਰ ਕੋਲ ਪੈਸੇ ਨਹੀਂ ਹਨ। ਕੇਦਰ ਸਰਕਾਰ ਆਪਦਾ ਹਿੱਸਾ ਨਹੀਂ ਪਾ ਰਹੀ। ਉਨ੍ਹਾਂ ਕਿਹਾ ਕਿ ਉਹ ਆਪਣੇ ਮਿਹਨਤਾਨੇ ਦੇ ਪੈਸੇ ਮੰਗਦੀਆਂ ਹਨ। ਉਹ ਸਕੂਲਾਂ ਵਿੱਚ ਅੱਠ- ਅੱਠ ਘੰਟੇ ਕੰਮ ਕਰਦੀਆਂ ਹਨ, ਇਸ ਲਈ ਉਹਨਾਂ ਨੂੰ ਤੋਹਫੇ ਵਿੱਚ ਕੁਝ ਨਹੀਂ ਚਾਹੀਦਾ। ਉਨ੍ਹਾਂ ਦਾ ਮਿਹਨਤਾਨਾ ਪੂਰਾ ਦਿੱਤਾ ਜਾਵੇ। ਪੰਜਾਬ ਸਰਕਾਰ ਇੱਕ ਪਾਸੇ ਤਾਮਿਲਨਾਡੂ ਮਾਡਲ ਨੂੰ ਮਿਡ ਡੇ ਮੀਲ ਵਿੱਚ ਲਾਗੂ ਕਰਨਾ ਚਾਹੁੰਦੀ ਹੈ, ਉਥੋਂ ਦੀ ਸਰਕਾਰ ਮਿਡ ਡੇ ਮੀਲ ਕੁੱਕ ਨੂੰ 12000 ਮਹੀਨੇ ਦੇ ਦਿੰਦੀ ਹੈ । ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਦੇ ਅਧੀਨ ਲਿਆਂਦਾ ਜਾਵੇ। ਇਸ ਮੌਕੇ ਭਿੰਦਰ ਕੌਰ ਜਗੇੜਾ, ਕਮਲਾ ਲੁਧਿਆਣਾ, ਸੁਖਵਿੰਦਰ ਕੌਰ ਝੰਨੇੜੀ, ਸ਼ਹਿਨਾਜ ਮੂਨਕ, ਰਿੰਕੀ ਡੇਰਾਬੱਸੀ, ਸੀਮਾ ਰਾਣੀ ਨਾਭਾ, ਜਰਨੈਲ ਕੌਰ, ਜਗਜੀਤ ਸਿੰਘ ਦਿੜਬਾ, ਪਰਵਿੰਦਰ ਸਿੰਘ ਕਲਿਆਣ, ਆਈਡੀਪੀ ਆਗੂ ਕਰਨੈਲ ਸਿੰਘ ਜਖੇਪਲ, ਫਲਜੀਤ ਸਿੰਘ ਸੰਗਰੂਰ, ਹਰਪਾਲ ਕੌਰ ਟਿੱਬੀ ਮੌਜੂਦ ਸਨ।