200 ਤੋਂ ਵੱਧ ਗੱਡੀਆਂ ਦੇ ਕਾਫਲੇ ਮੋਗਾ ਰੈਲੀ ਲਈ ਰਵਾਨਾ : ਦਲਬੀਰ ਗਿੱਲ ਯੂਕੇ 200 ਤੋਂ ਵੱਧ ਗੱਡੀਆਂ ਦੇ ਕਾਫਲੇ ਮੋਗਾ ਰੈਲੀ ਲਈ ਰਵਾਨਾ: ਦਲਬੀਰ ਗਿੱਲ ਯੂਕੇ
Publish Date: Thu, 26 Nov 2026 06:46 PM (IST)
Updated Date: Thu, 26 Nov 2026 06:49 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ਵਿਖੇ ਕਰਵਾਈ ਜਾ ਰਹੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਹਲਕਾ ਘਨੌਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਕਬੱਡੀ ਪ੍ਰਮੋਟਰ ਦਲਬੀਰ ਗਿੱਲ ਯੂਕੇ ਘਨੌਰ ਦੀ ਅਗਵਾਈ ਹੇਠ 200 ਤੋਂ ਵੱਧ ਗੱਡੀਆਂ ਦੇ ਵਿਸ਼ਾਲ ਕਾਫਲੇ ਮੋਗਾ ਵੱਲ ਰਵਾਨਾ ਹੋਏ। 26 ਨਵੰਬਰ ਨੂੰ ਸਵੇਰੇ 9ਵਜੇ ਰਵਾਨਾ ਹੋਏ ਇਨ੍ਹਾਂ ਕਾਫਲਿਆਂ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ, ਅਹੁਦੇਦਾਰ, ਨੌਜਵਾਨ ਅਤੇ ਸਮਰਥਕ ਸ਼ਾਮਲ ਹੋਏ। ਦਲਬੀਰ ਗਿੱਲ ਯੂਕੇ ਘਨੌਰ ਨੇ ਕਿਹਾ ਕਿ ਹਲਕਾ ਘਨੌਰ ਦੇ ਵਰਕਰਾਂ, ਭਰਾਵਾਂ ਅਤੇ ਪਿੰਡ ਵਾਸੀਆਂ ਵਿੱਚ ਰੈਲੀ ਨੂੰ ਲੈ ਕੇ ਖਾਸ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਮੋਗਾ ਦੀ ਇਸ ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵਿਚਾਰ ਸੁਣਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਮ ਲੋਕਾਂ ਦੀ ਭਲਾਈ, ਸਿਹਤ ਸਹੂਲਤਾਂ, ਮੁਫ਼ਤ ਬਿਜਲੀ ਅਤੇ ਰੁਜ਼ਗਾਰ ਵਰਗੇ ਮੁੱਦਿਆਂ ਨੂੰ ਤਰਜੀਹ ਦਿੱਤੀ ਹੈ। ਦਲਬੀਰ ਗਿੱਲ ਯੂਕੇ ਘਨੌਰ ਨੇ ਭਰੋਸਾ ਪ੍ਰਗਟਾਇਆ ਕਿ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਲੋਕਾਂ ਦੇ ਸਹਿਯੋਗ ਨਾਲ ਮੁੜ ਜਿੱਤ ਹਾਸਲ ਕਰੇਗੀ ਅਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਦੁਬਾਰਾ ਸਰਕਾਰ ਬਣੇਗੀ।