ਦਾਮਨ ਬਾਜਵਾ ਦੀ ਅਗਵਾਈ ’ਚ ਕਾਫ਼ਲਾ ਜਲੰਧਰ ਰਵਾਨਾ ਦਾਮਨ ਬਾਜਵਾ ਦੀ ਅਗਵਾਈ ’ਚ ਕਾਫ਼ਲਾ ਜਲੰਧਰ ਰਵਾਨਾ
Publish Date: Wed, 30 Sep 2026 04:52 PM (IST)
Updated Date: Thu, 01 Oct 2026 04:01 AM (IST)
ਕਿਹਾ- ਭਾਜਪਾ ਪੰਜਾਬ ਚੋਂ ਨਸ਼ਿਆਂ ਦਾ ਕਰੇਗੀ ਖਾਤਮਾ, ‘ਆਪ’ ਨੇ ਪੰਜਾਬੀਆਂ ਨਾਲ ਧਰੋਹ ਕਮਾਇਆ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਅੰਦਰ ਕੱਢੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਆਖਰੀ ਪੜਾਅ ਤੇ ਜਲੰਧਰ ਵਿਖੇ ਆਯੋਜਿਤ ਕੀਤੀ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਸੁਨਾਮ ਤੋਂ ਭਾਜਪਾ ਵਰਕਰਾਂ ਦਾ ਵੱਡਾ ਕਾਫ਼ਲਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਦੀ ਅਗਵਾਈ ਹੇਠ ਰਵਾਨਾ ਹੋਇਆ। ਦੱਸ ਦੇਈਏ ਨਸ਼ਾ ਮੁਕਤ ਰੈਲੀ ਨੂੰ ਸੰਬੋਧਨ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਹਨ। ਭਾਰਤੀ ਜਨਤਾ ਪਾਰਟੀ ਜਿਲਾ ਸੰਗਰੂਰ -2 ਦੀ ਪ੍ਰਧਾਨ ਦਾਮਨ ਬਾਜਵਾ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਚੋਂ ਨਸਿਆਂ ਦੇ ਖਾਤਮੇ ਲਈ ਸੁਹਿਰਦਤਾ ਨਾਲ ਕਾਰਜ਼ ਕਰੇਗੀ। ਉਨ੍ਹਾਂ ਆਖਿਆ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਦੌਰਾਨ ਨਸ਼ਾ ਹਰ ਘਰ ਤੱਕ ਪਹੁੰਚ ਚੁੱਕਾ ਹੈ। ਭਗਵੰਤ ਮਾਨ ਸਰਕਾਰ ਨਸਿਆਂ ਦੇ ਖਾਤਮੇ ਲਈ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿਖੇ ਭਾਜਪਾ ਦੀ ਰੈਲੀ ਸ਼ਾਸਨ ਵਿੱਚ ਬਦਲਾਅ ਲਈ ਅਹਿਮ ਮੋੜ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਨਸ਼ਾ-ਮੁਕਤ ਪੰਜਾਬ ਯਾਤਰਾ ਰਾਹੀਂ ਭਾਜਪਾ ਵੱਲੋਂ ਪੰਜਾਬ ਦੇ ਲੋਕਾਂ ਤੱਕ ਪਹੁੰਚਾਇਆ ਗਿਆ ਸੰਦੇਸ਼ ਲੋਕਾਂ ਦੇ ਦਿਲਾਂ ਤੱਕ ਡੂੰਘਾਈ ਨਾਲ ਪਹੁੰਚਿਆ ਹੈ; ਜਨਤਾ ਹੁਣ ਮੰਨਦੀ ਹੈ ਕਿ ਸਿਰਫ਼ ਭਾਜਪਾ ਹੀ ਪੰਜਾਬ ਨੂੰ ਨਸ਼ਾ-ਮੁਕਤ ਬਣਾ ਸਕਦੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਸੂਬੇ ਦੇ ਲੋਕਾਂ ਲਈ ਨੀਤੀਆਂ ਤਿਆਰ ਕੀਤੀਆਂ ਹਨ ਅਤੇ ਇੱਕ ਸਪੱਸ਼ਟ ਰੂਪ-ਰੇਖਾ ਪ੍ਰਦਾਨ ਕੀਤੀ ਹੈ। ਦਾਮਨ ਬਾਜਵਾ ਨੇ ਆਖਿਆ ਕਿ ਬ ਅੰਦਰ ਭਾਜਪਾ ਦੇ ਹੱਕ ਵਿੱਚ ਲਹਿਰ ਚੱਲ ਰਹੀ ਹੈ, ਜਿਸ ਨਾਲ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਹਰਮਨਦੇਵ ਸਿੰਘ ਦੇਵ ਬਾਜਵਾ, ਜ਼ਿਲ੍ਹਾ ਜਨਰਲ ਸਕੱਤਰ ਸੰਜੇ ਗੋਇਲ, ਮੰਡਲ ਪ੍ਰਧਾਨ ਰਾਜੀਵ ਮੱਖਣ ਅਤੇ ਦਰਸ਼ਨ ਸਿੰਘ, ਸ਼ੰਕਰ ਬਾਂਸਲ, ਡਾਕਟਰ ਜਗਮਹਿੰਦਰ ਸੈਣੀ, ਰਿੰਕੂ ਆਲਮਪੁਰੀਆ, ਜਰਨੈਲ ਸਿੰਘ ਢੋਟ, ਭਗਵਾਨ ਸਿੰਘ ਢੋਟ, ਸ਼ਿਵਜੀ ਰਾਮ, ਨਿਰਮਲ ਸਿੰਘ, ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਕਾਲਾ, ਮਹਿਲਾ ਮੋਰਚਾ ਦੀ ਪ੍ਰਧਾਨ ਕ੍ਰਿਸ਼ਨਾ ਦੇਵੀ, ਨਵਾਬ ਨਾਗਰਾ ਸ਼ਾਮਲ ਸਨ।