ਸੰਤ ਲੌਂਗੋਵਾਲ ਦੀ ਬਰਸੀ ਤੋਂ ਪਹਿਲਾਂ ਖੜ੍ਹਾ ਹੋਇਆ ਵਿਵਾਦ ਸੰਤ ਲੌਂਗੋਵਾਲ ਦੀ ਬਰਸੀ ਤੋਂ ਪਹਿਲਾਂ ਖੜ੍ਹਾ ਹੋਇਆ ਵਿਵਾਦ
Publish Date: Mon, 17 Aug 2026 04:07 PM (IST)
Updated Date: Tue, 18 Aug 2026 04:00 AM (IST)
ਅਨਾਜ ਮੰਡੀ ’ਚ ਹੀ ਮਨਾਈ ਜਾਵੇਗੀ ਬਰਸੀ: ਵਿਨਰਜੀਤ ਗੋਲਡੀ ਕਰਨਵੀਰ ਸਿੰਘ ਲੋਂਗੋਵਾਲ, ਪੰਜਾਬੀ ਜਾਗਰਣ, ਲੌਂਗੋਵਾਲ : ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਤੋਂ ਪਹਿਲਾਂ ਵਿਵਾਦ ਖੜ੍ਹਾ ਹੋ ਗਿਆ। ਜ਼ਿਲਾ ਪ੍ਰਸ਼ਾਸਨ ਵੱਲੋਂ ਅਨਾਜ ਮੰਡੀ ’ਚ ਬਰਸੀ ਮਨਾਉਣ ਲਈ ਦੋ ਦਲਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਲਈ ਲੌਂਗੋਵਾਲ ਦੀ ਸਥਾਨਕ ਮੰਡੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਕਰਾਂ ਦਾ ਵੱਡਾ ਇਕੱਠ ਕਰਕੇ ਦੱਸਿਆ ਗਿਆ ਕਿ 20 ਅਗਸਤ ਨੂੰ ਮਨਾਏ ਜਾਣ ਵਾਲੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਨੂੰ ਲੈ ਕੇ ਅਕਾਲੀ ਦਲ ਵੱਲੋਂ ਕਨੂੰਨੀ ਤਰੀਕੇ ਨਾਲ ਦਾਣਾ ਮੰਡੀ ਵਿਖੇ ਰੈਲੀ ਕਰਨ ਸਬੰਧੀ ਮੰਡੀ ਬੋਰਡ ਨੂੰ ਅਪ੍ਰੈਲ 2026 ਤੋਂ ਹੀ ਚਾਰਾਜੋਈ ਸ਼ੁਰੂ ਕਰ ਦਿੱਤੀ ਸੀ ਅਤੇ ਸਰਕਾਰੀ ਫੀਸ ਭਰ ਕੇ ਮਨਜ਼ੂਰੀ ਲਈ ਗਈ ਸੀ ਪਰ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪ੍ਰਸ਼ਾਸਨ ਵੱਲੋਂ ਪੁਨਰ ਸੁਰਜੀਤ ਅਕਾਲੀ ਦਲ ਨੂੰ 15 ਅਗਸਤ ਛੁੱਟੀ ਵਾਲੇ ਦਫਤਰ ਖੋਲ ਕੇ ਪ੍ਰਸ਼ਾਸਨ ਵੱਲੋਂ ਫੀਸ ਭਰਾ ਕੇ ਰੈਲੀ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਇੱਕੋ ਥਾਂ ਤੇ ਦੋ ਪਾਰਟੀਆਂ ਨੂੰ ਮਨਜ਼ੂਰੀ ਦੇਣਾ ਕਾਨੂੰਨੀ ਤੌਰ |ਤੇ ਹੀ ਗਲਤ ਹੈ । ਲੌਂਗੋਵਾਲ ਅਨਾਜ ਮੰਡੀ ਵਿਖੇ ਸੰਗਰੂਰ, ਬਰਨਾਲਾ ਤੇ ਮਲੇਰਕੋਟਲਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਵਰਕਰਜ ਮੀਟਿੰਗ ਕਰਕੇ ਵੱਡਾ ਇਕੱਠ ਕੀਤਾ ਅਤੇ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਹੋ ਰਹੇ ਵੱਡੇ ਇਕੱਠ ਤੋ ਬਖਲਾ ਕੇ ਪੁਨਰ ਸੁਰਜੀਤ ਅਕਾਲੀ ਦਲ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਮੰਡੀ ਵਿੱਚ ਰੈਲੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਅਕਾਲੀ ਦਲ ਦੇ ਹੋ ਰਹੇ ਵੱਡੇ ਇਕੱਠ ਨੂੰ ਦੇਖਦਿਆਂ ਪੰਜਾਬ ਸਰਕਾਰ ਬਰਸੀ ਸਮਾਗਮ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਹਾਲਤ ਦਾਣਾ ਮੰਡੀ ਵਿੱਚ ਹੀ ਬਰਸੀ ਸਮਾਗਮ ਕਰੇਗਾ ਜੇਕਰ ਕੋਈ ਟਕਰਾਅ ਵਾਲੀ ਸਥਿਤੀ ਬਣਦੀ ਹੈ ਤਾਂ ਇਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਤ ਹਰਚੰਦ ਸਿੰਘ ਦੀ ਬਰਸੀ ਅਨਾਜ ਮੰਡੀ ਲੌਂਗੋਵਾਲ ਵਿਖੇ ਹੀ ਮਨਾਏਗਾ। ਉਨ੍ਹਾਂ ਕਿਹਾ ਇਸ ਬਰਸੀ ਮੌਕੇ 25 ਤੋਂ 30 ਹਜ਼ਾਰ ਦਾ ਰਿਕਾਰਡ ਤੋੜ ਇਕੱਠ ਹੋਣ ਦੀ ਸੰਭਾਵਨਾ ਹੈ ਜਿਸ ਤੋਂ ਮੌਜੂਦਾ ਸਰਕਾਰ ਬੁਖਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਬਰਸੀ ਮਨਾਉਣ ਨੂੰ ਲੈ ਕੇ ਉਹ ਜਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਰੂਪ ਦੇ ਵਿੱਚ ਦੇ ਚੁੱਕੇ ਹਨ ਅਤੇ ਮਾਰਕੀਟ ਕਮੇਟੀ ਨੇ ਬਣਦੀ ਫੀਸ ਵੀ ਭਰਵਾ ਲਈ ਜਿਸ ਦੀਆਂ ਰਸੀਦਾਂ ਵੀ ਉਹਨਾਂ ਨੇ ਪੱਤਰਕਾਰਾਂ ਨੂੰ ਦਿਖਾਈਆਂ, ਪਰ ਹੁਣ ਸਰਕਾਰ ਵੱਲੋਂ ਅਨਾਜ ਮੰਡੀ ਵਿਖੇ ਬਰਸੀ ਮਨਾਉਣ ਤੋਂ ਰੋਕਿਆ ਜਾ ਰਿਹਾ ਪਰ ਉਹ ਕਿਸੇ ਵੀ ਕੀਮਤ ਤੇ ਰੁਕਣਗੇ ਨਹੀਂ ਅਤੇ ਬਰਸੀ ਅਨਾਜ ਮੰਡੀ ਵਿਖੇ ਹੀ ਮਨਾਉਣਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਪੁਰਨ ਸੁਰਜੀਤ) ਦੇ ਸੀਨੀਅਰ ਆਗੂ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਉਹ ਬਰਸੀ ਅਨਾਜ ਮੰਡੀ ਵਿਖੇ ਹੀ ਮਨਾਉਣਗੇ ਕਿਉਂਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਮਨਜੂਰੀ ਦਿੱਤੀ ਗਈ ਹੈ।