ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਪਿੰਡਾਂ ’ਚ ਕੀਤਾ ਝੰਡਾ ਮਾਰਚ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਪਿੰਡਾਂ ’ਚ ਕੀਤਾ ਝੰਡਾ ਮਾਰਚ
Publish Date: Sun, 05 Apr 2026 05:48 PM (IST)
Updated Date: Mon, 06 Apr 2026 04:04 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪੀਐੱਸਪੀਸੀਐੱਲ ਪੀਐੱਸਟੀਸੀਐਲ ਕੰਟਰੈਕਚੂਅਲ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਦਿੜ੍ਹਬਾ ਦੇ ਪਿੰਡਾਂ ਵਿੱਚ ਝੰਡਾ ਮਾਰਚ ਕਰਕੇ ਸਰਕਾਰ ਦੀ ਲੋਕ ਤੇ ਮੁਲਾਜ਼ਮ ਦੋਖੀ ਤੇ ਕਾਰਪੋਰੇਟ ਪੱਖੀ ਨੀਤੀਆਂ ਤੋ ਜਾਣੂ ਕਰਵਾਇਆ। ਖ਼ਸਲਤ ਨੂੰ ਨੰਗਾ ਕੀਤਾ ਗਿਆ। ਝੰਡਾ ਮਾਰਚ ਦੀ ਅਗਵਾਈ ਕਰਦਿਆਂ ਮੋਰਚੇ ਦੇ ਸੂਬਾ ਆਗੂ ਗੁਰਵਿੰਦਰ ਸਿੰਘ ਪੰਨੂ ਅਤੇ ਹਰਜੀਤ ਸਿੰਘ, ਬਲਜਿੰਦਰ ਸਿੰਘ ਲੋਪੋਂ, ਸੱਤਗੁਰ ਸਿੰਘ, ਸੰਦੀਪ ਖੱਤਰੀ, ਦਰਸ਼ਨ ਸਿੰਘ, ਬਲਜਿੰਦਰ ਸਿੰਘ, ਗੁਰਜੀਤ ਸਿੰਘ, ਅਨਿਲ ਕੁਮਾਰ, ਸੰਦੀਪ ਕੁਮਾਰ, ਦਰਵੇਸ਼ ਸਿੰਘ, ਸ਼ਿਵਰਾਜ ਸਿੰਘ, ਕਰਮਜੀਤ ਸਿੰਘ ਦਿਓਣ, ਗੁਰਦਿੱਤ ਸਿੰਘ ਗੋਰਾ, ਰਤਨ ਲਾਲ, ਸੁਖਤੇਜ ਸਿੰਘ ਗੋਰਾ, ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਦਾ ਇਹ ਝੰਡਾ ਮਾਰਚ ਦਿੜ੍ਹਬਾ ਤੋਂ ਸ਼ੁਰੂ ਹੋਕੇ ਪਿੰਡ ਖਨਾਲ ਖੁਰਦ ਤੋ ਖਨਾਲ ਕਲਾ ਤੋਂ ਦਿਆਲਗੜ ਜੇਜੀਆ ਤੋ ਬਸੀਆਰਖ ਤੋ ਕਾਹਨਗੜ੍ਹ ਤੋ ਨਰੈਣਗੜ੍ਹ ਤੋਂ ਰਾਮਗੜ੍ਹ ਘਨੋੜ ਜੰਟਾ ਤੋ ਖਾਨਪੁਰ ਫਕੀਰਾਂ ਤੋ ਗੁੱਜਰਾਂ ਵਿਚ ਸਮਾਪਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਰਕਾਰ ਨੇ ਵੋਟਾਂ ਸਮੇਂ ਹੋਰ ਮੇਹਨਤ ਕਸ਼ ਲੋਕਾਂ ਦੀ ਤਰ੍ਹਾਂ ਆਊਟਸੋਰਸਡ ਇਨਲਿਸਟਮੈਂਟ ਦਿਹਾੜੀ ਦਾਰ ਅਤੇ ਠੇਕਾ ਮੁਲਾਜ਼ਮਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਆਊਟਸੋਰਸਡ ਇਨਲਿਸਟਮੈਂਟ ਦਿਹਾੜੀ ਦਾਰ ਅਤੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਤਨਖਾਹ ਘੱਟੋ ਘੱਟ ਉਜਰਤ ਦੇ ਕਾਨੂੰਨ 1948 ਅਨੁਸਾਰ ਪੰਦਰਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਨੂੰ ਸ਼ਾਮਲ ਕਰਕੇ ਤਹਿ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਸੱਤਾ ਦੀ ਕੁਰਸੀ ਤੇ ਵਿਰਾਜਮਾਨ ਹੁੰਦਿਆਂ ਹੀ ਆਪਣੀ ਬੋਲੀ ਬਦਲ ਲਈ। ਇਨ੍ਹਾਂ ਚਾਰ ਸਾਲਾਂ ਦੇ ਅਰਸੇ ਚ ਠੇਕਾ ਕਾਮਿਆਂ ਨਾਲ ਝੂਠੇ ਲਾਰੇ ਅਤੇ ਧੋਖੇ ਦੀਆਂ ਸਾਜ਼ਿਸ਼ਾਂ ਘੜਕੇ ਡੰਗ ਟਪਾਈ ਕਰਨ ਦੇ ਨਾਲ ਨਾਲ ਮੋਰਚੇ ਦੀ ਇਕਜੁੱਟਤਾ ਨੂੰ ਖਿੰਡਾਉਣ ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਅਖੀਰ ਹੁਣ ਇਹ ਪਾਲਿਸੀ ਤਿਆਰ ਕਰਨ ਦੀ ਜ਼ਿੰਮੇਵਾਰੀ ਵਿਭਾਗੀ ਅਧਿਕਾਰੀਆਂ ਵੱਲ ਤਿਲਕਾ ਕੇ ਇਕ ਹੋਰ ਧੋਖਾ ਕੀਤਾ ਹੈ ਕਿਉਂਕਿ ਵਿਭਾਗੀ ਅਧਿਕਾਰੀ ਪਰਪੋਜਲ ਤਿਆਰ ਕਰਨ ਲਈ ਅਧਿਕਾਰਤ ਹੀ ਨਹੀ ਹਨ।