- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਰੂਰ ਰੈਲੀ ’ਚ ਕਾਂਗਰਸੀ ਵਰਕਰ ਵੱਡੀ ਗਿਣਤੀ ਵਿੱਚ ਕਰਨਗੇ ਸ਼ਮੂਲੀਅਤ : ਮੋਹੀ

ਗੁਰਦੀਪ ਟਿਵਾਣਾ, ਪੰਜਾਬੀ ਜਾਗਰਣ, ਭਾਦਸੋਂ : ਕਾਂਗਰਸ ਪਾਰਟੀ ਵੱਲੋਂ 4 ਨਵੰਬਰ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਸਬੰਧੀ ਵਿਧਾਨ ਸਭਾ ਹਲਕਾ ਨਾਭਾ ’ਚ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਸਾਬਕਾ ਚੇਅਰਮੈਨ ਪੰਜਾਬ ਐੱਸਸੀ ਕਮਿਸ਼ਨ ਚੰਦਰੇਸ਼ਵਰ ਸਿੰਘ ਮੋਹੀ ਦੀ ਅਗਵਾਈ ਹੇਠ ਪਿੰਡ ਭਾਦਸੋਂ ਵਿਖੇ ਵਿੱਕੀ ਭਾਦਸੋਂ ਦੇ ਗ੍ਰਹਿ ਵਿਖੇ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਚੰਦਰੇਸ਼ਵਰ ਸਿੰਘ ਮੋਹੀ ਨੇ ਕਿਹਾ ਕਿ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਮਹਾਂ ਰੈਲੀ ਨੂੰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਸੰਬੋਧਨ ਕਰਨਗੇ।ਇਸ ਮੌਕੇ ਹਰਪ੍ਰੀਤ ਸਿੰਘ ਨਾਭਾ, ਪ੍ਰਧਾਨ ਜ਼ਿਲ੍ਹਾ ਪਟਿਆਲਾ ਦਿਹਾਤੀ ਓਬੀਸੀ ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਵਿੱਕੀ ਭਾਦਸੋਂ, ਸਰਪੰਚ ਹਰਬੰਸ ਸਿੰਘ ਰੈਸਲ, ਸੁਖਵੀਰ ਸਿੰਘ ਪੰਧੇਰ, ਮਨਜੀਤ ਸਿੰਘ ਥੂਹੀ, ਬਲਜੀਤ ਸਿੰਘ ਬਿੱਲਾ ਗੁਣੀਕੇ, ਲੀਵਨਪ੍ਰੀਤ ਸਿੰਘ ਦੋਦਾ, ਹਰਪ੍ਰੀਤ ਸਿੰਘ ਫਤਹਿਪੁਰ, ਡਾ. ਜੀਵਨ ਜਿੰਦਲ, ਕਰਨੈਲ ਸਿੰਘ ਸਕਰਾਲੀ, ਗੋਲਡੀ ਮਾਣਕੂ, ਗੁਰਸੰਤ ਸਿੰਘ, ਕਪਿਲ ਸ਼ਰਮਾ, ਅਰੁਣ ਪੂਰੀ, ਜੀਤੀ, ਗੁਰਵਿੰਦਰ ਸਿੰਘ, ਬਿਨੀ ਭਾਦਸੋਂ, ਲੱਕੀ ਭਾਦਸੋਂ, ਮਾਨ ਸਿੰਘ, ਲਾਲੀ ਭਾਦਸੋਂ, ਦੇਵਿੰਦਰ ਸਿੰਘ, ਪੂਰੀ ਭਾਦਸੋਂ, ਦਾਨਿਸ਼ ਭਾਦਸੋਂ, ਅੰਸ਼ ਭਾਦਸੋਂ, ਬਿਕਰਮ ਸਿੰਘ ਭਾਦਸੋਂ, ਹੈਪੀ ਭਾਦਸੋਂ ਅਤੇ ਛੋਟਾ ਭਾਦਸੋਂ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।