- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਗਟ ਸਿੰਘ ਦਾ ਪੰਜਾਬ ਪ੍ਰਧਾਨ ਬਣਨ ’ਤੇ ਕਾਂਗਰਸ਼ੀਆਂ ਨੇ ਵੰਡੀ ਮਠਿਆਈ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਦੀ ਖੁਸ਼ੀ ਵਿਚ ਹਲਕਾ ਪਟਿਆਲਾ ਦਿਹਾਤੀ ਵਿਚ ਸੰਜੀਵ ਸ਼ਰਮਾ ਕਾਲੂ ਦੇ ਸਾਥੀਆਂ ਤੇ ਕਾਂਗਰਸੀ ਵਰਕਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਤ੍ਰਿਪੜੀ ਦੇ ਕੋਹਲੀ ਸਵੀਟਸ ਚੌਕ ਤੇ ਗੁਰਬਖਸ ਕਾਲੋਨੀ ਚੌਕ ਵਿਖੇ ਲੱਡੂ ਵੰਡ ਕੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਆਤਿਸ਼ਬਾਜ਼ੀ ਕਰਕੇ ਖੁਸ਼ੀ ਮਨਾਈ ਗਈ। ਇਸ ਮੌਕੇ ਸੰਤ ਬੰਗਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਸੇਵਕ ਸਿੰਘ ਝਿੱਲ, ਭੁਵੇਸ਼ ਤਿਵਾੜੀ, ਅਮਰਪ੍ਰੀਤ ਸਿੰਘ ਬੌਬੀ ਸਾਬਕਾ ਕੌਂਸਲਰ ਤੇ ਮਾਧਵ ਸਿੰਗਲਾ ਨੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਦੀ ਨਿਯੁਕਤੀ ਨਾਲ ਕਾਂਗਰਸੀ ਵਰਕਰਾਂ ਵਿਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ ਅਤੇ ਪਾਰਟੀ ਦੇ ਪੁਰਾਣੇ ਤੇ ਨਵੇਂ ਵਰਕਰਾਂ ਨੂੰ ਇੱਕਜੁੱਟ ਕਰਕੇ ਜਥੇਬੰਦੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਅਸਲ ਤਾਕਤ ਉਸ ਦਾ ਜ਼ਮੀਨੀ ਵਰਕਰ ਹੈ ਅਤੇ ਵਰਕਰਾਂ ਦੀ ਮਿਹਨਤ ਨਾਲ ਹੀ ਜਥੇਬੰਦੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਸਮੇਤ ਪੂਰੇ ਪੰਜਾਬ ਵਿਚ ਕਾਂਗਰਸੀ ਵਰਕਰਾਂ ਵਿਚ ਇਸ ਨਿਯੁਕਤੀ ਨੂੰ ਲੈ ਕੇ ਉਤਸ਼ਾਹ ਹੈ। ਇਸ ਮੌਕੇ ਗੁਰਮੀਤ ਸਿੰਘ ਚੌਹਾਨ, ਬੂਟਾ ਸਿੰਘ ਸਰਪੰਚ, ਗੁਰਮੀਤ ਸਿੰਘ ਪੰਚ, ਰਿਧਮ ਸ਼ਰਮਾ ਪ੍ਰਧਾਨ ਯੂਥ ਕਾਂਗਰਸ, ਰਜਿੰਦਰ ਰਾਣਾ, ਜਸਵੰਤ ਸਿੰਘ ਬੰਤ, ਕਰਮਜੀਤ ਸਿੰਘ ਸਰਪੰਚ, ਪ੍ਰਵੀਨ ਰਾਵਤ, ਜਸਵਿੰਦਰ ਜਰਗੀਆ, ਸਨੀ ਬੰਗਾ, ਹੇਮੰਤ ਪਾਠਕ, ਬੌਬੀ ਢਿੱਲੋਂ, ਹਰਪ੍ਰੀਤ ਕਾਕਾ, ਸ਼ਾਮ ਲਾਲ ਮਿੱਤਲ, ਰਵੀ ਮੱਟੂ, ਸੁੱਚਾ ਸਿੰਘ, ਸ਼ੁਭਮ ਸੋਢੀ, ਹਰਮਨ ਕੋਹਲੀ, ਰਿਧਮ ਸੇਠੀ, ਗੌਰਵ ਸੂਦ, ਰਿੰਕੂ ਦੀਪ ਨਗਰ, ਵਿਵੇਕ ਦੀਪ ਨਗਰ, ਇਮਰਾਨ ਖਾਨ ਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।