ਆਪ ਸਿਆਸੀ ਰੈਲੀਆਂ ਲਈ ਲੁਟਾ ਰਹੀ ਹੈ ਸਰਕਾਰੀ ਖ਼ਜ਼ਾਨਾ : ਬੀਬੀ ਹਰਿਆਊ ਆਪ' ਸਿਆਸੀ ਰੈਲੀਆਂ ਲਈ ਲੁਟਾ ਰਹੀ ਹੈ ਸਰਕਾਰੀ ਖ਼ਜ਼ਾਨਾ : ਬੀਬੀ ਹਰਿਆਊ
Publish Date: Wed, 25 Nov 2026 04:15 PM (IST)
Updated Date: Wed, 25 Nov 2026 04:16 PM (IST)
ਭੁਪਿੰਦਰਜੀਤ ਮੌਲਵੀਵਾਲਾ•, ਪੰਜਾਬੀ ਜਾਗਰਣ• ਪਾਤੜਾਂ : ਹਲਕਾ ਸ਼ੁਤਰਾਣਾ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਬੀਬੀ ਪਲਵਿੰਦਰ ਕੌਰ ਹਰਿਆਊ ਨੇ ਕਾਂਗਰਸ ਦੀਆਂ ਨੀਤੀਆਂ ਨੂੰ ਪਿੰਡ-ਪਿੰਡ ਤੇ ਘਰ-ਘਰ ਪਹੁੰਚਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਨੁੱਕੜ ਮੀਟਿੰਗਾਂ ਕਰਦਿਆਂ ਆਪ ਸਰਕਾਰ ਤੇ ਸਿਆਸੀ ਰੈਲੀਆਂ ਲਈ ਸਰਕਾਰੀ ਖ਼ਜ਼ਾਨੇ ਅਤੇ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਰੋਤਾਂ ਨੂੰ ਆਪਣੀ ਪਾਰਟੀ ਦੀਆਂ ਸਿਆਸੀ ਰੈਲੀਆਂ ਦੇ ਪ੍ਰਬੰਧਾਂ ਲਈ ਵਰਤਣ ਦਾ ਸਾਧਨ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ 26 ਨਵੰਬਰ ਨੂੰ ਮੋਗਾ ਵਿੱਚ ਆਪ ਦੀ ਸਥਾਪਨਾ ਦਿਵਸ ਰੈਲੀ ਲਈ ਪੰਜਾਬ ਰੋਡਵੇਜ਼ ਤੇ ਪੀ ਆਰ ਟੀ ਸੀ ਦੀਆਂ ਕਰੀਬ 2900 ਤੋਂ ਵੱਧ ਬੱਸਾਂ ਲਾਈਆਂ ਜਾ ਰਹੀਆਂ ਹਨ। ਇਸ ਕਰ ਕੇ ਦੂਰ ਦੁਰਾਡੇ ਜਾਣ ਵਾਲੇ ਮੁਸਾਫ਼ਰਾਂ ਖੱਜਲ ਨੂੰ ਖੱਜਲ ਖੁਆਰ ਦੇ ਨਾਲ ਨਾਲ ਸਰਕਾਰੀ ਟਰਾਂਸਪੋਰਟ ਨਿਗਮਾਂ ਨੂੰ ਕਰੋੜਾਂ ਰੁਪਏ ਦਾ ਵਿੱਤੀ ਘਾਟਾ ਪਵੇਗਾ। ਉਨ੍ਹਾਂ ਕਿਹਾ ਕਿ ਆਪ ਨੂੰ ਰੈਲੀ ਦਾ ਖ਼ਰਚਾ ਪੰਜਾਬ ਦੇ ਖ਼ਜ਼ਾਨੇ ਦੀ ਥਾਂ ਪਾਰਟੀ ਫੰਡ ਚੋਂ ਕਰਨਾ ਚਾਹੀਦਾ ਹੈ। ਕੁਲਵਿੰਦਰ ਸਿੰਘ ਢਿੱਲੋ, ਦਵਿੰਦਰ ਸਿੰਘ, ਰਾਜਿੰਦਰ ਸ਼ਮੀ, ਗੁਰਜੰਟ ਸਿੰਘ, ਕਰਮਜੀਤ ਸਿੰਘ, ਰਤਨ ਸਿੰਘ, ਦਲਜੀਤ ਦਫਤਰੀਵਾਲਾ ਕਿਹਾ ਹੈ ਕਿ ਬੀਬੀ ਪਲਵਿੰਦਰ ਕੌਰ ਹਰਿਆਊ ਹਮੇਸ਼ਾ ਲੋਕ ਮੁਦਿਆਂ ਨੂੰ ਉਠਾਉਂਦੇ ਹਨ ਅਤੇ ਉਠਾਉਂਦੇ ਰਹਿਣਗੇ, ਉਨ੍ਹਾਂ ਕਾਂਗਰਸ ਹਾਈ ਕਮਾਂਡ ਨੂੰ ਬੇਨਤੀ ਕੀਤੀ ਹੈ ਜੇ ਕਾਂਗਰਸ ਨੇ ਹਲਕਾ ਸ਼ੁਤਰਾਣਾ ਤੋਂ ਜਿੱਤ ਹਾਸਲ ਕਰਨੀ ਹੈ ਤਾਂ ਪਿੰਡਾਂ ਦੀਆਂ ਸੱਥਾਂ ਚ ਲੋਕ ਮੁਦਿਆਂ ਤੇ ਹਲਕੇ ਨਾਲ ਜੁੜੀ ਬੀਬੀ ਹਰਿਆਊ ਨੂੰ ਟਿਕਟ ਦੇ ਕੇ ਹਲਕੇ ਦਾ ਮਾਣ ਰੱਖਿਆ ਜਾਵੇ। ਇਸ ਮੌਕੇ ਕਾਂਗਰਸ ਆਗੂ ਅਮਨਜੀਤ ਸਿੰਘ ਮੌਲਵੀਵਾਲਾ, ਸੋਨੀ ਸਿੱਧੂ, ਹਰਵੀਰ ਸਿੰਘ, ਅੰਗਰੇਜ਼ ਸਿੰਘ, ਬਲਵਿੰਦਰ ਸਿੰਘ ਲਾਡੀ ਅਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ।