- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰਜੀਤ ਘੱਗਾ ਦੀ ਅਗਵਾਈ ’ਚ ਕਾਂਗਰਸ ਨੂੰ ਹੁਲਾਰਾ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਅਮਰਜੀਤ ਸਿੰਘ ਘੱਗਾ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਛੱਡ ਕੇ ਬਹੁਤ ਸਾਰੇ ਵਰਕਰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਸਵਾਗਤ ਕੀਤਾ। ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਲੀਮੈਂਟ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਦੇਸ਼ ਭਰ ਵਿਚ ਹਵਾ ਚੱਲ ਰਹੀ ਹੈ ਅਤੇ ਪਿਛਲੇ 14 ਸਾਲ ਤੋਂ ਦੇਸ਼ ਦੇ ਵਿਕਾਸ ਨੂੰ ਪੁੱਠਾ ਗੇੜਾ ਦਿੱਤਾ ਗਿਆ ਹੈ। ਦੇਸ਼ ਦਾ ਮਾਹੌਲ ਪਿਆਰ ਆਪਸੀ ਭਾਈਚਾਰੇ ਤੋਂ ਬਦਲ ਕੇ ਨਫਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਮੰਦਿਰ, ਮਸਜਿਦ ਦੀ ਲੜਾਈ ਪਵਾਈ ਜਾ ਰਹੀ ਹੈ। ਦੇਸ਼ ਨੂੰ ਕੁਝ ਪੂੰਜੀਪਤੀ ਟੱਬਰਾਂ ਕੋਲ ਵੇਚਿਆ ਜਾ ਰਿਹਾ ਹੈ, ਬਾਕੀ ਸਾਰਾ ਦੇਸ਼ ਗਰੀਬੀ, ਗੁਰਬਤ, ਮਹਿੰਗਾਈ, ਜਲਾਲਤ ਤੇ ਅਨਪੜਤਾ ਦੀ ਬਿਮਾਰੀ ਵਾਲੀ ਭੱਠੀ ਵਿੱਚ ਝੁਲਸ ਰਿਹਾ ਹੈ। ਉਨਾਂ ਕਿਹਾ ਕਿ ਕਾਂਗਰਸ ਨੇ ਆਜ਼ਾਦੀ ਦਵਾਈ, ਉਸਦੇ ਨਾਲ ਹੀ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਪਿੰਡ ਪਿੰਡ ਸਕੂਲ ਖੋਲੇ ਕਾਲਜ ਖੋਲੇ ਯੂਨੀਵਰਸਿਟੀਆਂ ਖੋਲ੍ਹੀਆਂ। ਪੁਲਾੜ ਸੰਸਥਾਵਾਂ ਇਸਰੋ ਵਰਗੀਆਂ ਸੰਸਥਾਵਾਂ ਬਣਾਈਆਂ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 11 ਸਾਲਾਂ ਵਿਚ 41 ਵੱਡੇ ਅਦਾਰੇ ਕੀਤੇ ਪਰ ਨਰਿੰਦਰ ਮੋਦੀ ਇਨਾਂ ਪਬਲਿਕ ਅਦਾਰਿਆਂ ਨੂੰ ਵੇਚਣ ਦੇ ਰਾਹ ’ਤੇ ਤੁਰਿਆ ਹੋਇਆ ਹੈ। ਕੁਦਰਤੀ ਸਰੋਤਾਂ ਨੂੰ ਅੰਡਾਨੀਆਂ, ਅੰਬਾਨੀਆਂ ਨੂੰ ਲੁੱਟਣ ਦੀ ਖੁੱਲ ਦਿੱਤੀ ਜਾ ਰਹੀ ਹੈ। ਪਿਛਲੇ 12 ਸਾਲਾਂ ਵਿੱਚ 63 ਵੱਡੇ ਪੇਪਰ ਲੀਕ ਹੋਣ ਕਾਰਨ ਲੱਖਾਂ ਨੌਜਵਾਨਾਂ ਦਾ ਭਵਿੱਖ ਤਬਾਹ ਹੋ ਗਿਆ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਸੂਬੇ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਪੰਜਾਬ ਦੀ ਸੱਤਾ ਦੀ ਚਾਬੀ ਸੌਂਪਣ ਦਾ ਮਨ ਬਣਾਈ ਬੈਠੇ ਹਨ ਅਤੇ ਅਜਿਹਾ ਕਰਕੇ ਪੰਜਾਬ ਮੂੜ ਤੋਂ ਦੇਸ਼ ਵਿਚ ਭਾਜਪਾ ਤੋਂ ਰਾਜਨੀਤਿਕ ਆਜ਼ਾਦੀ ਦਾ ਮੁੱਢ ਬੰਨ੍ਹਣਗੇ। ਇਸ ਮੌਕੇ ਪਲਵਿੰਦਰ ਕੌਰ ਹਰਿਆਊ, ਡਾਕਟਰ ਮਲਕੀਤ ਸਿੰਘ, ਗੁਰਪਿਆਰ ਸਿੰਘ ਦਿਓਗੜ ਅਤੇ ਦਿਲਬਰ ਖਾਨ ਆਦਿ ਹਾਜ਼ਰ ਸਨ।