- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਜ਼ਮਾਂ ਨਾਲ ਹੋਏ ਧੱਕੇ ਦੀ ਕੀਤੀ ਨਿਖੇਧੀ

ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਇਨਲਿਸਟਮੈਂਟ ਠੇਕਾ ਮੁਲਾਜ਼ਮ ਜੋ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰਾਂ ਵਿੱਚ ਵੱਖ-ਵੱਖ ਪੋਸਟਾਂ 'ਤੇ ਜਿਵੇਂ ਕਿ ਕਲਰਕ, ਡਾਟਾ ਐਂਟਰੀ, ਬਿੱਲ ਕਲਰਕ, ਸੇਵਾਦਾਰ ਦੇ ਤੌਰ 'ਤੇ ਪਿਛਲੇ 10 ਤੋਂ 15 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਪਰ ਹੁਣ ਜਦੋਂ ਆਊਟ-ਸੋਰਸ ਤੇ ਐਡਹਾਕ ਬਿੱਲ 2026 ਵਿੱਚ ਵਿਭਾਗ ਅੰਦਰ ਲੈਣ ਲਈ ਪਰਸੋਨਲ ਵਿਭਾਗ ਵੱਲੋਂ ਇਹਨਾਂ ਮੁਲਾਜ਼ਮਾਂ ਨੂੰ ਵਿਭਾਗ ਅੰਦਰ ਲੈਣ ਦੀ ਅਸਮਰੱਥਾ ਜਤਾਈ ਗਈ ਹੈ ਤਾਂ ਇਹ ਪੱਤਰ ਪੜ੍ਹ ਕੇ ਦਫ਼ਤਰੀ ਤੇ ਫੀਲਡ ਮੁਲਾਜ਼ਮਾਂ ਨੂੰ ਬਹੁਤ ਧੱਕਾ ਲੱਗਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਗੁਰਪ੍ਰੀਤ ਸਿੰਘ, ਰਿਸ਼ਵ ਕੁਮਾਰ, ਧਰਮਪਾਲ ਸਿੰਘ ਲੌਟ, ਸੁਖਬੀਰ ਸਿੰਘ ਢੀਂਡਸਾ, ਗੁਰਚਰਨ ਸਿੰਘ ਧਨੋਆ ਨੇ ਕਿਹਾ ਕਿ ਦਫ਼ਤਰਾਂ ਵਿੱਚ ਲੱਗੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਵੀ ਦੂਸਰੀਆਂ ਕੈਟਾਗਰੀਆਂ ਵਾਂਗ ਹੀ ਬਿਨਾਂ ਸ਼ਰਤ ਵਿਭਾਗ ਅੰਦਰ ਲਿਆਂਦਾ ਜਾਵੇ ਉਹਨਾਂ ਕਿਹਾ ਕਿ ਜੇਕਰ ਮੁਲਾਜ਼ਮਾਂ ਦੀ ਇਹ ਮੰਗ ਨਾ ਮੰਨੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਯੂਨੀਅਨ ਵੱਲੋਂ ਸਰਕਾਰ ਦੇ ਇਸ ਫੈਸਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਇਸ ਮੌਕੇ ਗੁਰਵਿੰਦਰ ਸਿੰਘ, ਅਮਿਤ ਵਾਲੀਆ, ਸੁਖਦੀਪ ਸਿੰਘ, ਵਰਿੰਦਰ ਕੁਮਾਰ ਆਦਿ ਹਾਜ਼ਰ ਸਨ।