ਪਿੰਡ ਅਲੀਸੇ਼ਰ ’ਚ 8 ਮਗਨਰੇਗਾ ਕਾਮਿਆਂ ਦਾ ਇਕੱਠਾ ਪਾਇਆ ਪਾਠ ਦਾ ਭੋਗ ਪਿੰਡ ਅਲੀਸੇ਼ਰ ’ਚ 8 ਮਗਨਰੇਗਾ ਕਾਮਿਆਂ ਦਾ ਇਕੱਠਾ ਪਾਇਆ ਪਾਠ ਦਾ ਭੋਗ
Publish Date: Sat, 31 Oct 2026 05:22 PM (IST)
Updated Date: Sun, 01 Nov 2026 04:02 AM (IST)
18 ਅਕਤੂਬਰ ਨੂੰ ਸੜਕ ਹਾਦਸੇ ਦੌਰਾਨ ਹੋਇਆ ਸੀ ਦੇਹਾਂਤ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਲੰਘੀ 18 ਅਕਤੂਬਰ ਨੂੰ ਪਿੰਡ ਅਲੀਸ਼ੇਰ ਦੇ ਸੜਕ ਕਿਨਾਰੇ ਕੰਮ ਕਰ ਰਹੇ ਮਗਨਰੇਗਾ ਕਾਮੇ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ। ਇਸ ਹਾਦਸੇ ਵਿੱਚ 8 ਕਾਮਿਆਂ ਦਾ ਮੌਕੇ ’ਤੇ ਹੀ ਦੇਹਾਂਤ ਹੋ ਗਿਆ ਸੀ ਅਤੇ 12 ਕਾਮੇ ਜ਼ਖ਼ਮੀ ਹੋਏ ਸਨ। ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਇਨਸਾਫ਼ ਦਿਵਾਉਣ ਲਈ ਜਨਤਕ ਜਥੇਬੰਦੀਆਂ ਅਤੇ ਪਿੰਡ ਅਲੀਸ਼ੇਰ ਦੇ ਸੂਝਵਾਨ ਵਾਸੀਆਂ ਨੇ ਸਾਂਝੀ ਇਨਸਾਫ਼ ਕਮੇਟੀ ਬਣਾ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ। ਪ੍ਰਸ਼ਾਸਨ ਵੱਲੋਂ ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ 10-10 ਲੱਖ ਮੁਆਵਜ਼ਾ ,ਨੌਕਰੀ ਤੇ 5-5 ਮਰਲੇ ਦੇ ਪਲਾਟ ਦੇਣ ਦਾ ਐਲਾਨ ਕੀਤਾ ਗਿਆ। ਅੱਜ ਪਿੰਡ ਅਲੀਸ਼ੇਰ ਦੇ ਸਟੇਡੀਅਮ ਵਿੱਚ ਇਨਾਂ ਮਗਨਰੇਗਾ ਕਾਮਿਆਂ ਦਾ ਇਕੱਠੇ ਹੀ ਪਾਠ ਦਾ ਭੋਗ ਪਾ ਕੇ ਅੰਤਿਮ ਅਰਦਾਸ ਕੀਤੀ ਗਈ ਅਤੇ ਸਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਇਹ ਸਮਾਗਮ ਪਿੰਡ ਦੇ ਲੋਕਾਂ ਨੇ ਆਪਣੇ ਪੱਧਰ ਤੇ ਸਭ ਧਰਮਾਂ ਤੇ ਜਾਤਾਂ ਤੋ ਉਪਰ ਉੱਠ ਕੇ ਸਹਿਯੋਗ ਤਹਿਤ ਕਰਕੇ ਸਮਾਜ ਨੂੰ ਸਾਂਝ ਦਾ ਸੁਨੇਹਾ ਦਿੱਤਾ। ਇਸ ਸਮਾਗਮ ਵਿੱਚ ਜਿੱਥੇ ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਸ਼ਿਰਕਤ ਕਰਨ ਉਪਰੰਤ ਮ੍ਰਿਤਕ ਦੇ ਪਰਿਵਾਰਾਂ ਨੂੰ ਐਲਾਨੀ 10-10 ਲੱਖ ਦੀ ਰਾਸ਼ੀ ਦੇ ਮਨਜੂਰੀ ਪੱਤਰ ਸੌਂਪੇ। ਮੌਕੇ ’ਤੇ ਐਸਡੀਐੱਮ ਲਹਿਰਾ ਰਕੇਸ਼ ਪ੍ਰਕਾਸ਼ ਗਰਗ ਵੀ ਮੌਜੂਦ ਸਨ। ਇਸ ਮੌਕੇ ਮੁਕੇਸ਼ ਮਲੌਦ, ਜਗਜੀਤ ਸਿੰਘ ਭੁਟਾਲ, ਹਰੀ ਸਿੰਘ ਕੋਟੜਾ ਜਮਹੂਰੀ ਅਧਿਕਾਰ ਸਭਾ, ਬਿੱਕਰ ਸਿੰਘ ਹਥੋਆ, ਗਿਆਨ ਚੰਦ, ਪ੍ਰੇਮ ਪਾਲ ਐਡਵੋਕੇਟ ਅਲੀਸ਼ੇਰ, ਸੁਖਦਰਸ਼ਨ ਨੱਤ, ਹੰਸ ਰਾਜ ਮੋਫਰ, ਲਛਮਣ ਸਿੰਘ ਅਲੀਸ਼ੇਰ ਕਿਸ਼ਨ ਫੈੱਡਰੇਸ਼ਨ ਪੰਜਾਬ ਨੇ ਕਿਹਾ ਕਿ ਸਰਕਾਰਾਂ ਦੀ ਨਾਕਾਮੀ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ । ਜਿਸ ਕਰਕੇ ਪੰਜਾਬ ਸਮੇਤ ਪੂਰੀ ਭਾਰਤ ਅੰਦਰ ਵੀ ਰੋਜਾਨਾ ਦਰਜਨਾਂ ਮਜ਼ਦੂਰ ਆਪਣੀਆਂ ਜਾਨਾਂ ਗੁਆ ਜਾਂਦੇ ਹਨ ਪਰ ਸਰਕਾਰਾਂ ਵੱਲੋਂ ਨਾ ਕੋਈ ਸੁਰੱਖਿਆ ਨੀਤੀ ਹੈ ਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਲਈ ਕੋਈ ਰਾਹਤ ਨੀਤੀ ਤਿਆਰ ਕੀਤੀ ਗਈ ਹੈ। ਇਸ ਮੌਕੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਡਸਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ, ਰਾਹੁਲਇੰਦਰ ਸਿੱਧੂ ਭੱਠਲ,ਭਾਜਪਾ ਆਗੂ ਸੁਖਵੰਤ ਸਿੰਘ ਸਰਾਓ, ਮੇਘ ਰਾਜ ਚੋਟੀਆਂ, ਜਗਦੀਪ ਪਾਪੜਾ, ਡਾ. ਸੁਖਜਿੰਦਰ ਲਾਲੀ, ਮਾਸਟਰ ਸੁਰਜੀਤ ਸਿੰਘ ਅਲੀਸ਼ੇਰ ਮੌਜੂਦ ਸਨ।