
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੰਪਿਊੁਟਰਾਈਜਡ ਕੀਤੇ ਕੜਾਅ ਪ੍ਰਸਾਦਿ ਦੇ ਕਾਉਂਟਰ ਦਾ ਉਦਘਾਟਨ ਕੀਤਾ

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਬਹਾਦਰਗੜ੍ਹ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਕੜਾਅ ਪ੍ਰਸਾਦਿ ਦੇ ਕਾਊਂਟਰ ਨੂੰ ਕੰਪਿਊਟਰਾਈਜਡ ਕੀਤਾ ਗਿਆ ਹੈ। ਸੋਮਵਾਰ ਨੂੰ ਕੰਪਿਊਟਰਾਈਜਡ ਕੀਤੇ ਗਏ ਕੜਾਅ ਪ੍ਰਸਾਦਿ ਦੇ ਕਾਊਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਐੱਸਜੀਪੀਸੀ ਦੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਕੰਪਿਊਟਰਾਈਜਡ ਕੀਤੇ ਕੜਾਅ ਪ੍ਰਸਾਦਿ ਦੇ ਕਾਊਂਟਰ ਦਾ ਉਦਘਾਟਨ ਕੀਤਾ। ਕੰਪਿਊਟਰਾਈਜਡ ਕੀਤੇ ਕੜਾਅ ਪ੍ਰਸਾਦਿ ਦੇ ਕਾਊਂਟਰ ਦੇ ਉਦਘਾਟਨ ਦੀ ਆਰੰਭਤਾ ਦੀ ਅਰਦਾਸ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਹੁਣ ਸੇਵਾਦਾਰਾਂ ਨੂੰ ਹੱਥ ਨਾਲ ਪਰਚੀ ਨਹੀਂ ਕੱਟਣੀ ਪਏਗੀ ਅਤੇ ਨਾ ਹੀ ਹਿਸਾਬ ਕਿਤਾਬ ਨਾਲ ਮੱਥਾ ਮਾਰਨਾ ਪਵੇਗਾ। ਕੰਪਿਊਟਰ ਲੱਗਣ ਨਾਲ ਕੰਮ ਸੁਖਾਲਾ, ਦਰੁਸਤ ਅਤੇ ਤੇਜੀ ਨਾਲ ਹੋਵੇਗਾ। ਇਸ ਮੌਕੇ ਮੈਨੇਜਰ ਮਨਜੀਤ ਸਿੰਘ ਕੌਲੀ ਅਤੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਵਲੋਂ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਕਾਰ ਸੇਵਾ ਵਾਲੇ ਬਾਬਾ ਸੋਹਣ ਸਿੰਘ, ਮੈਨੇਜਰ ਮਨਜੀਤ ਸਿੰਘ ਕੌਲੀ, ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ, ਬਲਵਿੰਦਰ ਸਿੰਘ ਦੌਣਕਲਾਂ, ਸੁਰਿੰਦਰ ਸਿੰਘ ਘੁਮਾਣਾ, ਅਕਾਊਟੈਂਟ ਪ੍ਰਿਤਪਾਲ ਸਿੰਘ, ਅਵਤਾਰ ਸਿੰਘ ਐਸਕੇ, ਨਵਨੀਤ ਸਿੰਘ ਆਰਕੇ ਅਤੇ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।