ਦਰਜਾ ਚਾਰ ਕਰਮਚਾਰੀ ਯੂਨੀਅਨ ਨੇ ਕੀਤਾ ਰੋਸ ਵਿਖਾਵਾ ਦਰਜਾ ਚਾਰ ਕਰਮਚਾਰੀ ਯੂਨੀਅਨ ਨੇ ਕੀਤੇ ਰੋਸ਼ ਵਿਖਾਵਾ
Publish Date: Tue, 27 Oct 2026 05:28 PM (IST)
Updated Date: Tue, 27 Oct 2026 05:31 PM (IST)
ਮਿਡ-ਡੇ-ਮੀਲ ਵਰਕਰਾਂ, ਸਫ਼ਾਈ ਸੇਵਕਾਂ ਤੇ ਚੌਂਕੀਦਾਰਾਂ ਦੀਆਂ ਮੰਗਾਂ ਦੇ ਹੱਲ ਲਈ ਮੀਟਿੰਗ ਦੀ ਮੰਗ ਫੋਟੋ 27ਪੀਟੀਐੱਲ- 14 ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਮਿਡ-ਡੇ-ਮੀਲ ਵਰਕਰਾਂ, ਸਰਕਾਰੀ ਸਕੂਲਾਂ ਦੇ ਸਫ਼ਾਈ ਸੇਵਕਾਂ ਤੇ ਚੌਕੀਦਾਰਾਂ ਦੀਆਂ ਹੱਕੀ ਮੰਗਾਂ ਦੇ ਨਿਪਟਾਰੇ ਲਈ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜਥੇਬੰਦੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ ਸਿੱਖਿਆ), ਪਟਿਆਲਾ ਨੂੰ ਯਾਦ-ਪੱਤਰ ਸੌਂਪ ਕੇ ਜਲਦ ਮੀਟਿੰਗ ਦਾ ਸਮਾਂ ਨਿਸ਼ਚਿਤ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਕਿਹਾ ਕਿ ਮੰਗਾਂ ਦਾ ਹੱਲ ਨਾ ਹੋਣ ਕਾਰਨ ਵਰਕਰਾਂ ਵਿਚ ਨਿਰਾਸ਼ਾ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਦੇ ਸਾਹਮਣੇ ਰੋਸ ਰੈਲੀ ਕਰਕੇ ਮੰਗ-ਪੱਤਰ ਸੌਂਪਿਆ ਗਿਆ। ਜਥੇਬੰਦੀ ਦੇ ਨੁਮਾਇੰਦਿਆਂ ਅਨੁਸਾਰ 20 ਮਾਰਚ ਨੂੰ ਰੈਲੀ ਤੋਂ ਬਾਅਦ ਵੀ ਮੰਗਾਂ ਸਬੰਧੀ ਪੱਤਰ ਦਿੱਤੇ ਗਏ ਸਨ ਪਰ ਵਾਰ-ਵਾਰ ਯਾਦ ਕਰਵਾਉਣ ਦੇ ਬਾਵਜੂਦ ਨਾ ਤਸੱਲੀਬਖ਼ਸ਼ ਜਵਾਬ ਮਿਲਿਆ ਤੇ ਨਾ ਹੀ ਮੀਟਿੰਗ ਦਾ ਸਮਾਂ ਦਿੱਤਾ ਗਿਆ। ਜਥੇਬੰਦੀ ਨੇ ਮੰਗ ਕੀਤੀ ਕਿ ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਦੇ ਘੇਰੇ ਵਿਚ ਲਿਆ ਕੇ ਪੱਕਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਢੁੱਕਵਾਂ ਭੱਤਾ, ਬੀਮਾ, ਡਾਕਟਰੀ ਸਹਾਇਤਾ ਤੇ ਹਾਦਸੇ ਦੀ ਸੂਰਤ ਵਿਚ ਮੁਆਵਜ਼ਾ ਦਿੱਤਾ ਜਾਵੇ। ਇਸੇ ਤਰ੍ਹਾਂ ਸਫ਼ਾਈ ਸੇਵਕਾਂ ਦੀ 3,000 ਰੁਪਏ ਅਤੇ ਚੌਂਕੀਦਾਰਾਂ ਦੀ 5,000 ਰੁਪਏ ਮਹੀਨਾਵਾਰ ਰਕਮ ਵਿੱਚ ਵਾਧਾ ਕਰਨ, ਵਰਦੀਆਂ, ਸੁਰੱਖਿਆ ਸਾਮਾਨ ਅਤੇ ਸਫ਼ਾਈ ਦੇ ਲੋੜੀਂਦੇ ਸੰਦ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ। ਚੌਂਕੀਦਾਰਾਂ ਦੇ ਡਿਊਟੀ ਘੰਟੇ ਨਿਸ਼ਚਿਤ ਕਰਨ, ਸਰਦੀਆਂ ਵਿੱਚ ਗਰਮ ਓਵਰਕੋਟ ਦੇਣ ਅਤੇ ਸਾਰੇ ਵਰਕਰਾਂ ਨੂੰ ਹਫ਼ਤਾਵਾਰੀ ਆਰਾਮ ਤੇ ਮੌਸਮੀ ਛੁੱਟੀਆਂ ਦੇਣ ਦੀ ਵੀ ਮੰਗ ਹੈ। ਜਥੇਬੰਦੀ ਨੇ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਕਿ ਜਲਦ ਮੀਟਿੰਗ ਬੁਲਾ ਕੇ ਵਰਕਰਾਂ ਦੀਆਂ ਸਮੱਸਿਆਵਾਂ ਦਾ ਢੁੱਕਵਾਂ ਹੱਲ ਕੀਤਾ ਜਾਵੇ।