
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਚੌਥਾ ਦਰਜਾ ਮੁਲਾਜਮਾਂ ਨੇ ਡੀਈਓ ਦਫਤਰ ਅੱਗੇ ਦਿੱਤਾ ਧਰਨਾ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸ਼ਾਖਾ ਵੱਲੋਂ ਸਿੱਖਿਆ ਵਿਭਾਗ ਵਿਚਲੇ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਡੀਈਓ (ਸੀਨੀਅਰ ਸੈਕੰਡਰੀ, ਪ੍ਰਾਇਮਰੀ) ਦਫ਼ਰਤ ਅੱਗੇ ਰੋਸ ਧਰਨਾ ਦੇਣ ਉਪਰੰਤ ਰੈਲੀ ਕੀਤੀ ਗਈ। ਇਸ ਮੌਕੇ ’ਤੇ ਮੁਲਾਜ਼ਮ ਆਗੂ ਦਰਸ਼ਨ ਸਿੰਘ ਲੁਬਾਣਾ, ਰਾਮ ਲਾਲ ਰਾਮਾ, ਸ਼ਿਵ ਚਰਨ, ਰਾਮ ਪ੍ਰਸਾਦ ਸਹੋਤਾ, ਇੰਦਰ ਪਾਲ ਵਾਲਿਆ ਨੇ ਕਿਹਾ ਕਿ ਸਰਕਾਰ ਸਕੂਲਾਂ ਵਿਚ ਵੱਖ-ਵੱਖ ਅਹੁਦਿਆਂ ਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਪਾਰਟ ਟਾਇਮ ਕਾਮਿਆਂ ਦੀਆਂ ਸੇਵਾਵਾਂ ਦੀਆਂ ਨਿਯਮਤ ਨਿਯੁਕਤੀਆਂ ਨਹੀਂ ਕੀਤੀਆਂ ਜਾ ਰਹੀਆਂ, ਮਿਡ ਡੇ ਮੀਲ ਕਾਮਿਆਂ ਨੂੰ ਪੂਰੀ ਉਜਰਤਾ ਸਮੇਂ ਸਿਰ ਜਾਰੀ ਨਹੀਂ ਕੀਤੀਆਂ ਜਾਂਦੀਆਂ, ਖਾਣਾ ਬਣਾਉਣ ਤੋਂ ਇਲਾਵਾ ਸਕੂਲ ਮੁਖੀ ਇਨਾਂ ਪਾਸੋਂ ਵੱਧ ਕੰਮ ਲੈਂਦੇ ਹਨ ਤੇ ਬਗਾਰਾਂ ਵੀ ਕਰਵਾਉਂਦੇ ਹਨ, ਇਨ੍ਹਾਂ ਮੰਗ ਕੀਤੀ ਕਿ ਮਿਡ ਡੇ ਮੀਲ ਪਾਸੇ ਕੰਮ ਉਨ੍ਹਾਂ ਦੇ ਅਹੁਦੇ ਦਾ ਲਿਆ ਜਾਵੇ, ਘੱਟੋ—ਘੱਟ ਤਨਖਾਹ, ਕਿਰਤ ਕਮਿਸ਼ਨਰ ਵਲੋਂ ਨਿਸ਼ਚਿਤ ਕੀਤੀਆਂ ਉਜਰਤਾਂ ਅਨੁਸਾਰ ਦਿੱਤੀਆਂ ਜਾਣ, ਕੰਮ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਵਿਚ ਸਫਾਈ ਸੇਵਕ 3000 ਰੁਪਏ ਤੇ ਚੌਕੀਦਾਰ 5000 ਰੁਪਏ ’ਤੇ ਪ੍ਰਤੀ ਮਹੀਨੇ ਰੱਖਣ ਤੇ ਕੰਮ ਦਾ ਸਮਾਂ ਨਿਸ਼ਚਿਤ ਨਾ ਕਰਨਾ ਇਨ੍ਹਾਂ ਕਾਮਿਆਂ ਦਾ ਆਰਥਿਕ ਸ਼ੋਸ਼ਣ ਹੈ। ਵਿੱਦਿਅਕ ਯੋਗਤਾ ਰੱਖਦੇ ਦਰਜਾ ਚਾਰ ਕਰਮਚਾਰੀਆਂ ਨੂੰ ਪਦ ਉਨਤੀ ਕੀਤੀ ਜਾਵੇ, ਸਕੂਲਾਂ ਵਿਚ ਚੌਥਾ ਦਰਜਾ ਕਰਮਚਾਰੀਆਂ ਦੀਆਂ ਘਾਟ ਪੂਰੀ ਕੀਤੀ ਜਾਵੇ, ਵਰਦੀਆਂ ਦਿੱਤੀਆਂ ਜਾਣ, ਆਦਿ ਇੱਕ ਦਰਜਨ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਗਈ। ਇਨ੍ਹਾਂ ਆਗੂਆਂ ਨੇ ਐਲਾਨ ਕੀਤਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਮਿਤੀ 27 ਅਗਸਤ ਦੇ ਮਹਾਂ ਹੜਤਾਲ ਵਿਚ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦਾ ਚੌਥਾ ਦਰਜਾ ਕਰਮਚਾਰੀ ਵੱਧ ਚੜ੍ਹਕੇ ਹਿੱਸਾ ਲਵੇਗਾ। ਇਸ ਮੌਕੇ ਚਰਨਜੀਤ ਸਿੰਘ ਮਰਦਾਪੁਰ, ਸਤਨਰਾਇਣ ਗੋਨੀ, ਸਤਨਾਮ ਸਿੰਘ ਘਨੌਰ, ਇੰਦਰਪਾਲ ਵਾਲੀਆ, ਪ੍ਰੇਮ ਚਾਵਲਾ, ਤਰਲੋਚਨ ਮਾੜੂ, ਹਰਬੰਸ ਵਰਮਾ, ਪ੍ਰਕਾਸ਼ ਲੁਬਾਣਾ, ਗੁਰਿੰਦਰ ਉਰਫ ਗੁਰੀ, ਰਾਜੇਸ਼ ਕੁਮਾਰ, ਬਲਵਿੰਦਰ ਸਿੰਘ ਪਾਤੜਾਂ, ਰਾਮ ਕੈਲਾਸ਼, ਧਰਮਿੰਦਰ ਸਿੰਘ, ਧਰਮਿੰਦਰ ਕੁਮਾਰ ਮਾਤਾ ਕੁਸ਼ਲਿਆ, ਗੋਲਡੀ ਮਰਦਾਹੇੜੀ, ਮਨਪ੍ਰੀਤ ਕੌਰ, ਹਰਬੰਸ ਕੌਰ, ਰਾਮ ਜੋਧਾ, ਭੋਲੀ ਆਦਿ ਆਦਿ ਆਗੂ ਸ਼ਾਮਲ ਸਨ।