ਪਟਿਆਲਾ ਦੇ ਨਿੱਜੀ ਸਕੂਲ ’ਚ ਬੱਚੇ ਹੋਏ ਬਿਮਾਰ, ਹਸਪਤਾਲ ’ਚ ਭਰਤੀ; ਬੱਚਿਆਂ ਦੀ ਸਿਹਤ ਵਿਗੜਨ ਮਗਰੋਂ ਮਚੀ ਤਰਥੱਲੀ
ਜਾਣਕਾਰੀ ਅਨੁਸਾਰ ਅੱਧਾ ਦਰਜਨ ਤੋਂ ਵੱਧ ਬੱਚੇ ਬਿਮਾਰ ਹੋਏ ਸਨ, ਜਿਨ੍ਹਾਂ ’ਚੋਂ ਪੰਜ ਬੱਚੇ ਨਿਜੀ ਹਸਪਤਾਲ ’ਚ ਦਾਖ਼ਲ ਕਰਵਾਏ ਗਏ ਸਨ। ਇਹ ਮਾਮਲਾ ਸੋਮਵਾਰ ਦੁਪਹਿਰ ਦਾ ਦੱਸਿਆ ਜਾ ਰਿਹਾ ਹੈ, ਜਿਸ ਸਬੰਧੀ ਸਿਹਤ ਮੰਤਰੀ ਦੇ ਧਿਆਨ ’ਚ ਆਉਣ ਉਪਰੰਤ ਉਨ੍ਹਾਂ ਮੌਕੇ ’ਤੇ ਸਬੰਧਿਤ ਹਸਪਤਾਲ ਤੇ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਉਪਰੰਤ ਇਸਦੀ ਪੁਸ਼ਟੀ ਹੋਈ।
Publish Date: Tue, 01 Sep 2026 12:14 PM (IST)
Updated Date: Tue, 01 Sep 2026 12:27 PM (IST)
ਪਰਗਟ ਸਿੰਘ, ਪੰਜਾਬੀ ਜਾਗਰਣ, ਪਟਿਆਲਾ। ਪਟਿਆਲਾ ਦੇ ਇੱਕ ਨਾਮੀ ਸਕੂਲ ਦੇ ਕੁਝ ਵਿਦਿਆਰਥੀਆਂ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀਆਂ ’ਚ ਫੂਡ ਪਾਇਜ਼ਨਿੰਗ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਾਮਲੇ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਅੱਧਾ ਦਰਜਨ ਤੋਂ ਵੱਧ ਬੱਚੇ ਬਿਮਾਰ ਹੋਏ ਸਨ, ਜਿਨ੍ਹਾਂ ’ਚੋਂ ਪੰਜ ਬੱਚੇ ਨਿਜੀ ਹਸਪਤਾਲ ’ਚ ਦਾਖ਼ਲ ਕਰਵਾਏ ਗਏ ਸਨ। ਇਹ ਮਾਮਲਾ ਸੋਮਵਾਰ ਦੁਪਹਿਰ ਦਾ ਦੱਸਿਆ ਜਾ ਰਿਹਾ ਹੈ, ਜਿਸ ਸਬੰਧੀ ਸਿਹਤ ਮੰਤਰੀ ਦੇ ਧਿਆਨ ’ਚ ਆਉਣ ਉਪਰੰਤ ਉਨ੍ਹਾਂ ਮੌਕੇ ’ਤੇ ਸਬੰਧਿਤ ਹਸਪਤਾਲ ਤੇ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਉਪਰੰਤ ਇਸਦੀ ਪੁਸ਼ਟੀ ਹੋਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਵਾਈਪੀਐਸ ਸਕੂਲ ਦੇ ਬੱਚੇ ਬਿਮਾਰ ਹੋਏ ਹਨ, ਜਿਨ੍ਹਾਂ ’ਚੋਂ ਪੰਜ ਬੱਚੇ ਮਹੀਪਾਲ ਹਸਪਤਾਲ ’ਚ ਦਾਖਲ ਹਨ, ਜਦਕਿ ਬਾਕੀ ਬੱਚਿਆਂ ਦੀ ਹਾਲਤ ਮਾਮੂਲੀ ਤੌਰ ’ਤੇ ਪ੍ਰਭਾਵਿਤ ਹੋਣ ਕਾਰਨ ਉਨ੍ਹਾਂ ਨੂੰ ਮੁੱਢਲਾ ਇਲਾਜ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਬੱਚੇ ਸਕੂਲ ਤੋਂ ਬਾਹਰ ਗਏ ਸਨ। ਉਕਤ ਬੱਚਿਆਂ ਨੇ ਬਾਜ਼ਾਰ ਦਾ ਖਾਣਾ ਖਾਦਾ ਹੈ, ਜਿਸ ਸਬੰਧੀ ਹੜਤਾਲ ਕੀਤੀ ਜਾ ਰਹੀ ਹੈ ਅਤੇ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਸਕੂਲ ਮੈਸ ਸਮੇਤ ਹੋਰ ਖਾਦ ਪਦਾਰਥਾਂ ਬਾਰੇ ਜਾਣਕਾਰੀ ਲੈਣ ਲਈ ਸਿਹਤ ਟੀਮ ਕਾਰਵਾਈ ਕਰ ਰਹੀ ਹੈ।