ਚੇਤਨਾ ਪਰਖ਼ ਪ੍ਰੀਖਿਆ ਦੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕਰਵਾਇਆ
ਚੇਤਨਾ ਪਰਖ਼ ਪ੍ਰੀਖਿਆ ਦੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕਰਵਾਇਆ
Publish Date: Mon, 16 Feb 2026 05:05 PM (IST)
Updated Date: Mon, 16 Feb 2026 05:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਅਰਬਨ ਅਸਟੇਟ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਇਨਾਮ ਵੰਡ ਸਮਾਰੋਹ ਕੀਤਾ ਗਿਆ। ਇਸ ਮੌਕੇ ਇਕਾਈ ਦੇ ਜਥੇਬੰਦਕ ਮੁਖੀ ਸੁਰਿੰਦਰ ਪਾਲ ਨੇ ਆਪਣੇ ਸੁਆਗਤੀ ਭਾਸ਼ਣ ਸਮੇਂ ਦੱਸਿਆ ਕਿ ਇਕਾਈ ਦੇ ਵੱਖ-ਵੱਖ 10 ਸਕੂਲਾਂ ਦੇ ਤਕਰੀਬਨ 768 ਮਿਡਲ ਤੇ ਸੈਕੰਡਰੀ ਦੇ ਵਿਦਿਆਰਥੀਆਂ ਵੱਲੋਂ ਇਸ ਪ੍ਰੀਖਿਆ ਵਿਚ ਭਾਗ ਲਿਆ,ਆਦਰਸ਼ ਪਬਲਿਕ ਸਕੂਲ ਸ਼ੁਤਰਾਣਾ ਦੇ ਵਿਦਿਆਰਥੀਆਂ ਨੇ ਸਟੇਟ ਦੀਆਂ ਕੁੱਲ 30 ਪੁਜ਼ੀਸ਼ਨਾਂ ’ਚੋਂ 8, ਜ਼ੋਨ ਦੀਆਂ ਕੁੱਲ 18 ਪੁਜ਼ੀਸ਼ਨਾਂ ’ਚੋਂ 13 ਅਤੇ ਇਕਾਈ ਦੀਆਂ ਕੁੱਲ 25 ਪੁਜ਼ੀਸ਼ਨਾਂ ’ਚੋਂ 10 ਹਾਸਲ ਕਰਕੇ ਪੂਰੇ ਪੰਜਾਬ ਵਿਚ ਇਕ ਰਿਕਾਰਡ ਕਾਇਮ ਕੀਤਾ ਹੈ ਜੋਕਿ ਇਕਾਈ ਲਈ ਬਹੁਤ ਮਾਣ ਵਾਲੀ ਗੱਲ ਹੈ। ਜਤਿੰਦਰਾ ਸੀਨੀਅਰ ਸੈਕੰਡਰੀ ਸਕੂਲ ਮੈਹਮਦ ਪੁਰ ਬਹਾਦਰ ਗੜ੍ਹ ਵਲੋਂ ਜ਼ੋਨ ਦੀਆਂ 1 ਤੇ ਇਕਾਈ ਦੀਆਂ 12 ਪੁਜ਼ੀਸ਼ਨਾਂ ਹਾਸਲ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਸੀਨੀਅਰ ਤਰਕਸ਼ੀਲ ਆਗੂ ਅਕਸ਼ੈ ਖਨੌਰੀ ਨੇ ਪ੍ਰੀਖਿਆ ਦੇ ਮੁੱਖ ਉਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਕੇ ਵਿਦਿਆਰਥੀਆਂ ਅੰਦਰ ਸਮਾਜ ਵਿਚ ਫੈਲੇ ਅੰਧ ਵਿਸ਼ਵਾਸ, ਜਾਤ ਪਾਤ, ਛੁਆ ਛਾਤ, ਨਾ ਬਰਾਬਰੀ, ਧੱਕੇਸ਼ਾਹੀ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਕੇ ਵਿਗਿਆਨਕ ਸੋਚ ਪੈਦਾ ਕਰਨਾ ਹੈ। ਇਸ ਬਹੁਤ ਹੀ ਪ੍ਰਭਾਵ ਸ਼ਾਲੀ ਸਮਾਗਮ ਦੇ ਮੁੱਖ ਮਹਿਮਾਨ ਬਾਲ ਸਾਹਿਤਕਾਰ ਡਾ.ਦਰਸ਼ਨ ਸਿੰਘ ਆਸ਼ਟ ਨੇ ਬੱਚਿਆਂ ਨਾਲ ਸੰਵਾਦ ਕੀਤਾ। ਸਮਾਗਮ ਦੀ ਪ੍ਰਧਾਨਗੀ ਯੂਵਕ ਭਲਾਈ ਵਿਭਾਗ ਦੇ ਡਾਇਰੈਕਟਰ ਅਤੇ ਪੰਜਾਬੀ ਵਰਲਡ ਸੈਂਟਰ ਦੇ ਚੈਅਰਮੈਨ ਡਾ. ਭੀਮਇੰਦਰ ਨੇ ਕੀਤੀ। ਡਾ.ਇਕਬਾਲ ਸਿੰਘ ਸ਼ਕਰੋਦੀ ਅਤੇ ਵਕੀਲ ਰਾਜੀਵ ਲੋਹਟਬਧੀ ਇਸ ਸਮਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਸੁਸਾਇਟੀ ਵਲੋਂ ਕੀਤੇ ਕੰਮ ਦੀ ਪ੍ਰਸ਼ੰਸ਼ਾ ਕੀਤੀ। ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ, ਹੈਡ ਮਾਸਟਰ ਅਧਿਆਪਕ ਸ਼ਾਮਿਲ ਹੋਏ ਉਨ੍ਹਾਂ ਨੂੰ ਅਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਪੱਤਰ ਦਿੱਤੇ ਗਏ। ਇਸ ਮੌਕੇ ਇਕਾਈ ਮੈਂਬਰ ਸਾਥੀ ਬਲਵਿੰਦਰ ਸਿੰਘ, ਪਰਮਜੀਤ ਸਿੰਘ, ਸੰਜੀਵ ਨਾਸਤਿਕ, ਮਾਸਟਰ ਧਰਮਦਾਸ, ਕਮਲੇਸ਼ ਕੁਮਾਰੀ, ਅਨੂ ਬਾਲਾ, ਸੁਮਨ ਗੋਇਲ, ਅਵਤਾਰ ਰੱਖੜਾ,ਅਮੀਰ ਸਿੰਘ, ਹਰਵਿੰਦਰ ਸਿੰਘ ਸਰਪੰਚ ਦੋਉਂਣ ਖੁਰਦ ਗੁਰਵਿੰਦਰ ਸਿੰਘ ਆਦਿ ਹਾਜ਼ਰ ਰਹੇ।