ਮੁਫ਼ਤ ਮੈਡੀਕਲ ਕੈਂਪ ਲਗਾਇਆ
ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ
Publish Date: Wed, 25 Feb 2026 04:29 PM (IST)
Updated Date: Wed, 25 Feb 2026 04:31 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋ ਥਾਪਰ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਰੋਟਰੈਕਟ ਕਲੱਬ ਦੇ ਸਹਿਯੋਗ ਨਾਲ ਸੰਤ ਕਿਰਪਾਲ ਸਿੰਘ ਅਕਾਲ ਰੀਕਮ ਐਟ ਪਬਲਿਕ ਐਕਡਮੀ ਕਲੱਰਭੈਣੀ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਤਹਿਤ ਸਿਹਤ ਚੈਕਅੱਪ, ਅੱਖਾ ਦਾ ਚੈਕਅੱਪ ਕੈਂਪ ਸੁਸਾਇਟੀ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਲਗਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਜਤਵਿੰਦਰ ਗਰੇਵਾਲ ਨੇ ਕੀਤੀ। ਪ੍ਰੋਗਰਾਮ ਦਾ ਉਦਘਾਟਨ ਪ੍ਰਿੰਸੀਪਲ ਭੁਪਿੰਦਰ ਸਿੰਘ ਵੱਲੋਂ ਕੀਤਾ ਗਿਆ।ਇਸ ਮੌਕੇ ਮਾਤਾ ਗੁਜਰੀ ਸਹਾਰਾ ਟਰੱਸਟ ਕਲੱਰਭੈਣੀ ਦੇ ਮੁਖੀ ਬੀਬੀ ਸੋਹਨਜੀਤ ਕੌਰ ਨੇ ਸਾਰੇ ਆਏਂ ਹੋਏ ਡਾਕਟਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਵਿਸ਼ੇਸ਼ ਤੌਰ ਤੇ ਰਵਿੰਦਰ ਕੌਰ ਸਿੱਧੂ ਕੌਂਸਲਰ ਸਕਾਉਟਸ,ਗਰਲ ਗਾਇਡ, ਤੋਂ ਇਲਾਵਾ ਰੀਦਮ ਘਈ,ਅਭੈ ਕੰਬੋਜ, ਅਰਮਾਨ ਮਲਿਕ,ਸਮਰਿਧ ਚੋਪੜਾ, ਤਕਨੀਕਾਂ,ਅਨਿਆ ਜਿੰਦਲ,ਯਸ ਸੋਕੀ,ਆਰਵ,ਸਾਰੰਗ,ਮੁਸਕਾਨ ਸਾਰੇ ਮੈਂਬਰ ਰੋਟਰੈਕਟ ਕਲੱਬ ਥਾਪਰ ਇੰਸਟੀਚਿਊਟ ਆਫ਼ ਟੈਕਨਾਲੋਜੀ ਹਜ਼ਾਰ ਸਨ। ਇਸ ਮੌਕੇ ਪਰਮਿੰਦਰ ਭਲਵਾਨ ਨੇ ਕਿਹਾ ਕਿ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਲੋੜਵੰਦ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਦਾ ਆਯੋਜਨ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਡਾ. ਗੁਰਮੀਤ ਸਿੰਘ, ਗੁਰਮੀਤ ਹਸਪਤਾਲ ਜੋੜੀਆ ਭੱਠੀਆਂ,ਐਲਜੀ ਅੱਖਾਂ ਦੇ ਹਸਪਤਾਲ ਵੱਲੋਂ ਅੱਖਾ ਦਾ ਚੈਕ ਅੱਪ ਕੀਤਾ ਗਿਆ ਜਿਸ ਵਿੱਚ 100 ਵਿਦਿਆਰਥੀਆਂ ਅਤੇ 50 ਪਿੰਡ ਵਾਸੀਆਂ ਨੇ ਚੈਕ ਅੱਪ ਕਰਵਾਇਆ ਗਿਆ। ਇਸ ਮੌਕੇ 100 ਮਰੀਜ਼ਾਂ ਨੂੰ ਅਨੈਕਾ ਅਤੇ ਦੀਵਾਈਆ ਮੁਫ਼ਤ ਦਿੱਤੀਆਂ ਗਈਆਂ।