ਚਰਨਜੀਤ ਚੰਨੀ ਤੇ ਸੁਖਦੇਵ ਸਿਰਸਾ ਦਾ ਕੀਤਾ ਸਨਮਾਨ
ਚਰਨਜੀਤ ਸਿੰਘ ਚੰਨੀ ਅਤੇ ਸੁਖਦੇਵ ਸਿੰਘ ਸਿਰਸਾ ਦਾ ਕੀਤਾ ਸਨਮਾਨ
Publish Date: Mon, 23 Feb 2026 04:42 PM (IST)
Updated Date: Mon, 23 Feb 2026 04:46 PM (IST)

ਫੋਟੋ 23ਪੀਟੀਐਲ: 13 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ੍ਰੀ ਬੇਗ਼ਮਪੁਰਾ ਮਿਸ਼ਨ (ਰਜਿ) ਪੰਜਾਬ ਤੇ ਅਦਾਰਾ ਗੁਸਈਆਂ ਪਟਿਆਲਾ ਵੱਲੋਂ ਕੁਲਵੰਤ ਸਿੰਘ ਨਾਰੀਕੇ ਪ੍ਰਧਾਨ ਸ਼੍ਰੀ ਬੇਗਮਪੁਰਾ ਮਿਸ਼ਨ ਅਤੇ ਮੁੱਖ ਸੰਪਾਦਕ ਗੁਸਈਆਂ ਦੀ ਰਹਿਨੁਮਾਈ ਹੇਠ ਸ਼ੁਸ਼ੀਲ ਪੈਲੇਸ ਪਟਿਆਲਾ ਵਿਖੇ ਸਨਮਾਨ ਤੇ ਵਿਸ਼ੇਸ਼ ਭਾਸ਼ਣ ਸਮਾਰੋਹ ਕਰਵਾਇਆ ਗਿਆ। ਸਮਾਗਮ ’ਚ ਡਾ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਮੈਂਬਰ ਪਾਰਲੀਮੈਂਟ ਹਲਕਾ ਜਲੰਧਰ ਦਾ “ਸ਼੍ਰੀ ਬੇਗ਼ਮਪੁਰਾ ਪੁਰਸਕਾਰ-2026 ਅਤੇ ਉੱਘੇ ਲੇਖਕ ਡਾ. ਸੁਖਦੇਵ ਸਿੰਘ ਸਿਰਸਾ ਦਾ ‘ਗੁਸਈਆਂ ਪੁਰਸਕਾਰ-2026’ ਨਾਲ ਸਨਮਾਨ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾ. ਧਰਮਵੀਰ ਗਾਂਧੀ ਮੈਬਰ ਪਾਰਲੀਮੈਂਟ ਹਲਕਾ ਪਟਿਆਲਾ ਤੇ ਵਿਸ਼ੇਸ਼ ਮਹਿਮਾਨ ਵਜੋਂ ਸੰਦੀਪ ਦੀਕਸ਼ਿਤ ਚੇਅਰਮੈਨ ਰਚਨਾਤਮਕ ਕਾਂਗਰਸ ਏ. ਆਈ. ਸੀ. ਸੀ. ਦਿੱਲੀ ਨੇ ਸ਼ਮੂਲੀਅਤ ਕੀਤੀ। ਸਨਮਾਨ ਮਿਲਣ ਉਪਰੰਤ ਡਾ ਚਰਨਜੀਤ ਸਿੰਘ ਚੰਨੀ ਨੇ ਦੋਵਾਂ ਸੰਸਥਾਵਾਂ ਦੀ ਭਰਵੀਂ ਸ਼ਲਾਘਾ ਕੀਤੀ। ਡਾ. ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਕਿਹਾ ਕਿ ਡਾ. ਸੁਖਦੇਵ ਸਿੰਘ ਸਿਰਸਾ ਪੰਜਾਬੀ ਸਾਹਿਤ ਜਗਤ ਦਾ ਸੰਜੀਦਾ ਤੇ ਸੰਵੇਦਨਾ ਭਰਪੂਰ ਚਿੰਤਕ, ਵਿਦਵਾਨ ਅਤੇ ਲੇਖਕ ਹੈ। ਸਕਾਲਰ ਤੇ ਰਾਜਨੀਤਕ ਚਿੰਤਕ ਡਾ. ਰਵੀ ਸਿਨਹਾ ਦਿੱਲੀ ਨੇ ਮੁੱਖ ਬੁਲਾਰੇ ਤੇ ਤੌਰ ਤੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਭਾਰਤ ਅਤੇ ਦੁਨੀਆ ਦੀ ਸਮਾਜਿਕ ਅਤੇ ਆਰਥਿਕ ਤੌਰ ’ਤੇ ਤੁਲਨਾ ਕਰਦਿਆਂ ਕਿਹਾ ਭਾਰਤ ਅਜੇ ਦੁਨੀਆ ਤੋਂ ਬਹੁਤ ਪਛੜਿਆ ਹੋਇਆ ਹੈ। ਮੁੱਖ ਮਹਿਮਾਨ ਦੇ ਤੌਰ ਤੇ ਬੋਲਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਜਦੋਂ ਤੱਕ ਦੇਸ਼ ’ਚ ਜ਼ੁਲਮ ਦਾ ਖਾਤਮਾ ਨਹੀਂ ਹੁੰਦਾ, ਜਦੋਂ ਤੱਕ ਨਾਬਰਾਬਰੀ ਖ਼ਤਮ ਨਹੀਂ ਹੁੰਦੀ;ਉਦੋਂ ਤੱਕ ਦੁਨੀਆ ਵਿੱਚ ਹਿੰਦੁਸਤਾਨ ਦੀ ਥਾਂ ਨਹੀਂ ਬਣ ਸਕਦੀ। ਕੁਲਵੰਤ ਸਿੰਘ ਨਾਰੀਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਬੇਗਮਪੁਰਾ ਮਿਸ਼ਨ ਸਮਾਜ ਵਿਚ ਆਰਥਿਕ, ਸਮਾਜਿਕ ਤੇ ਵਿਦਿਅਕ ਬਰਾਬਰਤਾ ਲਿਆਉਣ ਲਈ ਯਤਨਸ਼ੀਲ ਹੈ। ਮੰਚ ਸੰਚਾਲਨ ਡਾ. ਨਰਿੰਦਰ ਸਿੰਘ ਸੰਧੂ ਅਤੇ ਮਿਸ਼ਨ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਨੇ ਸਾਂਝੇ ਤੌਰ ਤੇ ਕੀਤਾ। ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਦਰਬਾਰਾ ਸਿੰਘ ਹਲਕਾ ਇੰਚਾਰਜ ਪਾਤੜਾਂ,ਨਰੇਸ਼ ਦੁੱਗਲ, ਗੋਪਾਲ ਸਿੰਗਲਾ, ਗੁਰਸ਼ਰਨ ਕੌਰ ਰੰਧਾਵਾ,ਮੇਜਰ ਸਿੰਘ ਰਾਜਗੜ੍ਹ, ਰਸ਼ਪਾਲ ਸਿੰਘ ਜੌੜੇਮਾਜਰਾ, ਜਸਵੰਤ ਸਿੰਘ ਨਿੱਜੀ ਸਹਾਇਕ ਧਰਮਵੀਰ ਗਾਂਧੀ, ਹਰਵਿੰਦਰ ਸਿੰਘ ਖਨੌੜਾ, ਅਵਤਾਰ ਸਿੰਘ ਨਨਹੇੜਾ, ਕੇਵਲ ਕ੍ਰਿਸ਼ਨ ਸਿੰਗਲਾ, ਮਨਦੀਪ ਸਿੰਘ ਦੰਦਰਾਲਾ ਖਰੌੜ,ਅਨਿਲ ਬਾਂਸਲ,ਪ੍ਰਸ਼ਾਂਤ ਮਿਸਰਾ,ਕੇ ਕੇ ਸਹਿਗਲ,ਸ਼ੇਰ ਸਿੰਘ ਘੁੱਲੜ,ਜੱਸੀ ਰਿਣਵਾ,ਸੰਦੀਪ ਸਿੰਗਲਾ,ਅਮਰਜੀਤ ਘੱਗਾ, ਕੁਲਵਿੰਦਰ ਸਿੰਘ ਸੁਖੇਵਾਲ ,ਡਾ. ਮਹੇਸ਼ ਗੁਪਤਾ, ਗੁਰਸੇਵਕ ਸਿੰਘ ਭੰਗੂ,ਆਦਿ ਦਾ ਵੀ ਸਨਮਾਨ ਕੀਤਾ ਗਿਆ।