- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਸਹਿਰੇ ਮੌਕੇ ਬਾਬਾ ਸ਼ੰਕਰ ਗਿਰ ਔਲੀਆ ਮੰਦਿਰ ਵਿਖੇ ਨਤਮਸਤਕ ਹੋਏ ਚੰਦੂਮਾਜਰਾ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਦੁਸਹਿਰਾ ਤਿਉਹਾਰ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੇਵੀਗਡ਼੍ਹ ਸਥਿਤ ਬਾਬਾ ਸ਼ੰਕਰ ਗਿਰ ਔਲੀਆ ਜੀ ਦੇ ਪ੍ਰਸਿੱਧ ਮੰਦਿਰ, ਹਸਨਪੁਰ, ਡੇਰਾ ਬਾਬਾ ਬਖਤਾ ਨਾਥ ਮੰਦਿਰ ਬਲਬੇਡ਼ਾ ਆਦਿ ਵਿਖੇ ਹਾਜ਼ਰੀ ਭਰੀ ਅਤੇ ਮੱਥਾ ਟੇਕ ਕੇ ਆਪਣੀ ਸ਼ਰਧਾ ਪ੍ਰਗਟਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਦੁਸਹਿਰਾ ਤਿਉਹਾਰ ਚੰਗਾਈ ਦੀ ਬੁਰਾਈ ਉੱਤੇ ਜਿੱਤ ਦਾ ਪ੍ਰਤੀਕ ਹੈ ਅਤੇ ਅਜਿਹੇ ਧਾਰਮਿਕ ਸਥਾਨਾਂ ’ਤੇ ਆਉਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਇਕੱਠੇ ਰਹਿਣ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਰੱਖਣ ਦੀ ਅਪੀਲ ਵੀ ਕੀਤੀ। ਮੰਦਿਰ ਦੇ ਪ੍ਰਬੰਧਕਾਂ ਤੇ ਸਥਾਨਕ ਸ਼ਰਧਾਲੂਆਂ ਨੇ ਸਾਬਕਾ ਵਿਧਾਇਕ ਦਾ ਭਰਵਾਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਵਿਕਾਸ ਤੇ ਭਾਈਚਾਰੇ ਨੂੰ ਇਕੱਠੇ ਅੱਗੇ ਵਧਾਉਣਾ ਚਾਹੀਦਾ ਹੈ। ਮੰਦਿਰ ਵਿਚ ਆਈਆਂ ਸੰਗਤ ਲਈ ਅਤੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਰਦਾਸ ਕੀਤੀ ਕਿ ਇਲਾਕਾ ਖੁਸ਼ਹਾਲ ਰਹੇ ਤੇ ਲੋਕਾਂ ਨੂੰ ਖੁਸ਼ੀਆਂ ਮਿਲਦੀਆਂ ਰਹਿਣ। ਇਸ ਮੌਕੇ ਚੌਧਰੀ ਭੁਪਿੰਦਰ ਸਿੰਘ, ਰਾਮ ਸਰਨ ਖਨੇਜਾ, ਪ੍ਰੇਮ ਸਿੰਘ ਖਨੇਜਾ, ਬਿਕਰਮ ਸਿੰਘ ਫਰੀਦਪੁਰ, ਅਮਿਤ ਬਧਵਾਰ, ਸੱਤੀ ਰੁਡ਼ਕੀ, ਭੋਲਾ ਸਿੰਘ ਮਲਕਪੁਰ ਕੰਬੋਆਂ, ਲੇਖ ਰਾਜ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।