
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਚੰਦੂਮਾਜਰਾ ਵੱਲੋਂ ਸਮਾਗਮਾਂ ਵਿੱਚ ਪਹੁੰਚਣ ਦੀ ਸੰਗਤਾਂ ਨੂੰ ਅਪੀਲ

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਦੇਵੀਗਡ਼੍ਹ ਸਰਕਲ ਦੇ ਵੱਖ-ਵੱਖ ਪਿੰਡਾਂ ਵਿਚ ਭਰਵੀਆਂ ਇਕੱਤਰਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਬਹੁਤ ਹੀ ਭਾਗਾਂ ਵਾਲੇ ਹਾਂ ਕਿ ਸਾਡੀ ਜ਼ਿੰਦਗੀ ਦੇ ਇਨ੍ਹਾਂ ਪਲਾਂ ਵਿਚ ਗੁਰੂ ਸਾਹਿਬਾਨਾਂ ਦੀਆਂ ਸ਼ਤਾਬਦੀਆਂ ਆ ਰਹੀਆਂ ਹਨ। ਇਸੇ ਲਡ਼ੀ ਤਹਿਤ ਗੁਰੂ ਰਵੀਦਾਸ ਜੀ ਦੇ 650 ਸਾਲਾ ਸ਼ਤਾਬਦੀ ਸਮਾਗਮ ਮਨਾਉਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ 30 ਅਗਸਤ ਨੂੰ ਗੁਰੂ ਰਵਿਦਾਸ ਮਿਸ਼ਨ ਕਮੇਟੀ ਸਨੌਰ ਤੇ ਹਲਕਾ ਸਨੌਰ ਦੀਆਂ ਸਮੂਹ ਸੰਗਤਾਂ ਵੱਲੋਂ ਗੁਰੂ ਰਵਿਦਾਸ ਜੀ ਦੀ ਜਨਮ ਸ਼ਤਾਬਦੀ ਮਨਾਉਣ ਦਾ ਫੈਸਲਾ ਸਲਾਘਾਯੋਗ ਹੈ। ਉਨ੍ਹਾਂ ਹਲਕਾ ਸਨੌਰ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ 30 ਅਗਸਤ ਨੂੰ ਸ਼ਤਾਬਦੀ ਸਮਾਗਮ ਵਿਚ ਵੱਧ ਚਡ਼ ਕੇ ਹਿੱਸਾ ਲੈਣ। ਇਸ ਮੌਕੇ ਜਥੇਦਾਰ ਤਰਸੇਮ ਸਿੰਘ ਕੋਟਲਾ, ਤਰਲੋਕ ਗਿੱਲ ਹਾਜੀਪੁਰ, ਗੁਰਦੀਪ ਸਿੰਘ ਦੇਵੀਨਗਰ, ਪ੍ਰਿੰਸ ਮਿਹੋਣ, ਰਾਜ ਕੁਮਾਰ ਸੈਣੀ, ਬਲਵੀਰ ਸਿੰਘ ਦੀਵਾਨ ਵਾਲਾ, ਪ੍ਰਗਟ ਸਿੰਘ ਬੋਲਡ਼ ਕਲਾਂ, ਜਸਵੀਰ ਸਿੰਘ ਲਲੀਨਾ, ਸੁੱਚਾ ਸਿੰਘ ਦੀਵਾਨਾ ਵਾਲਾ, ਜਗਤਾਰ ਸਿੰਘ, ਕੁਲਵੰਤ ਸਿੰਘ ਫਰੀਦਪੁਰ, ਮਨਮਿੰਦਰ ਸਿੰਘ ਬੰਟੀ ਦੁਧਨ ਸਾਧਾਂ, ਪਰਮਜੀਤ ਸਿੰਘ ਕਾਨ੍ਹਾਹੇਡ਼ੀ, ਜਗਤਾਰ ਸਿੰਘ ਦੂੱਧਨ ਸਾਧਾਂ, ਪ੍ਰਦੀਪ ਸਿੰਘ ਕਾਨ੍ਹਾਹੇਡ਼ੀ, ਬਲਵਿੰਦਰ ਸਿੰਘ ਕਰਹੇਡ਼ੀ, ਗੁਰਚਰਨ ਸਿੰਘ ਕੌਲੀ, ਪੀ ਏ ਗੁਰਮੁੱਖ ਸਿੰਘ ਸੁਹਾਗਹੇਡ਼ੀ ਆਦਿ ਹਾਜ਼ਰ ਸਨ।