ਚੇਅਰਮੈਨ ਬਰਸਟ ਵੱਲੋਂ ਤਿੰਨ ਸੜਕਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਚੇਅਰਮੈਨ ਬਰਸਟ ਵੱਲੋਂ ਤਿੰਨ ਸੜਕਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
Publish Date: Wed, 12 Aug 2026 05:25 PM (IST)
Updated Date: Wed, 12 Aug 2026 05:26 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਹਲਕਾ ਸਮਾਣਾ ਦੇ ਪਿੰਡ ਸੂਲਰ ਵਿਖੇ ਤਿੰਨ ਸੜਕਾਂ ਦੇ ਵਿਕਾਸ ਕਾਰਜਾਂ ਦੀ ਰਿਬਨ ਕੱਟ ਕੇ ਰਸਮੀ ਤੌਰ ’ਤੇ ਸ਼ੁਰੂਆਤ ਕੀਤੀ ਗਈ। ਇਨ੍ਹਾਂ ਤਿੰਨਾਂ ਸੜਕਾਂ ਦੀ ਕੁੱਲ ਲੰਬਾਈ 1.63 ਕਿਲੋਮੀਟਰ ਹੈ ਤੇ ਇਨ੍ਹਾਂ ਦੀ ਮੁਰੰਮਤ ’ਤੇ ਲਗਭਗ 46.37 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਮੈਣ ਸੂਲਰ ਰੋਡ ਤੋਂ ਡੇਰਾ ਬਿੱਟੂ ਮਹੰਤ ਅਤੇ ਨਵਜੀਵਨੀ ਸਕੂਲ ਸੂਲਰ ਤੱਕ ਦੀ 0.23 ਕਿਲੋਮੀਟਰ ਲੰਬਾਈ ਵਾਲੀ ਸੜਕ ਦੀ ਮੁਰੰਮਤ ਦੇ ਕਾਰਜ ਸ਼ੁਰੂ ਕੀਤੇ ਗਏ ਹਨ, ਜਿਸ ’ਤੇ ਕਰੀਬ 6.33 ਲੱਖ ਰੁਪਏ ਲਾਗਤ ਆਵੇਗੀ। ਇਸੇ ਤਰ੍ਹਾਂ ਨਵਜੀਵਨੀ ਸਕੂਲ ਤੋਂ ਪਿੰਡ ਸੂਲਰ ਦੀ ਹੱਦ ਤੱਕ ਦੀ ਅੱਧਾ ਕਿਲੋਮੀਟਰ ਲੰਬੀ ਸੜਕ ਦੀ ਮੁਰੰਮਤ ਕਰੀਬ 14.66 ਲੱਖ ਰੁਪਏ ਨਾਲ ਹੋਵੇਗੀ। ਜੇਪੀ ਕਲੋਨੀ ਸੂਲਰ ਬਾਊਂਡਰੀ ਤੋਂ ਰਿਵਾਸ ਬ੍ਰਾਹਮਣਾ ਪਟਿਆਲਾ ਮੈਣ ਰੋਡ ਤੱਕ ਦੀ 0.90 ਕਿਲੋਮੀਟਰ ਲੰਬੀ ਸੜਕ ਦੀ ਮੁਰੰਮਤ ਤੇ ਕਰੀਬ 25.38 ਲੱਖ ਰੁਪਏ ਖਰਚ ਆਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹਨਾਂ ਸੜਕਾਂ ਨੂੰ ਬਣਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਚੇਅਰਮੈਨ ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਜੋਹਨ ਸੂਲਰ, ਇੰਦਰਜੀਤ ਸਿੰਘ ਬਲਾਕ ਸਮੰਤੀ ਮੈਂਬਰ, ਪਰਮਜੀਤ ਕੌਰ ਬਲਾਕ ਸਮੰਤੀ ਮੈਂਬਰ, ਗੁਰਜੀਤ ਸਿੰਘ ਸਰਪੰਚ ਦਦਹੇੜਾ, ਗਗਨਦੀਪ ਕੌਰ ਸਰਪੰਚ ਬੀੜ ਖੇੜੀ ਗੁਜਰਾਂ, ਜਸਵਿੰਦਰ ਸਿੰਘ ਕਾਲੇਕਾ, ਪਰਮਜੀਤ ਸਿੰਘ ਜੇ.ਪੀ, ਗੁਲਜਾਰ ਸਿੰਘ ਦੁਘਾਟ, ਹੇਮਇੰਦਰ ਸਿੰਘ ਮਾਲੋਮਾਜਰਾ, ਨਰਿੰਦਰ ਸਿੰਘ ਮੂੰਡਖੇੜਾ, ਮਨਜੀਤ ਸਿੰਘ ਹਾਂਡਾ, ਜਸਕਰਨ ਸਿੰਘ, ਕਰਨਜੀਤ ਸਿੰਘ ਗਿੱਲ, ਦਵਿੰਦਰਪਾਲ ਸਿੰਘ, ਮੁਨੀਸ਼ ਜੈਨ, ਅੰਮ੍ਰਿਤਪਾਲ ਸਿੰਘ ਤੂਰ, ਤਲਵਿੰਦਰ ਕਾਲੇਕਾ, ਕੈਪਟਨ ਮਲਕੀਤ ਸਿੰਘ, ਅਜਾਇਬ ਸਿੰਘ ਕਾਲੇਕਾ, ਪ੍ਰਭਜੀਤ ਸਿੰਘ, ਦੀਪਕ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਰਹੇ।