- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਸਰਟੀਫਿਕੇਟ ਤਕਸੀਮ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਵਿਧਾਨ ਸਭਾ ਹਲਕਾ ਸੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਪਿੰਡ ਰਸੌਲੀ ਵਿਖੇ ਪੰਜਾਬ ਸਰਕਾਰ ਦੁਆਰਾ ਚਲਾਈ ਸਕੀਮ ‘ਮੇਰਾ ਘਰ ਮੇਰੇ ਨਾਮ ‘ ਤਹਿਤ 350 ਲੋੜਵੰਦ ਪਰਿਵਾਰਾਂ ਨੂੰ ਮਾਲਕਾਨਾ ਦੇ ਹੱਕ ਦੇਣ ਲਈ ਸਰਟੀਫਿਕੇਟ ਵੰਡੇ ਗਏ। ਇਸ ਦੌਰਾਨ ਪਿੰਡ ਰਸੌਲੀ ਵਾਸੀਆਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਹਲਕਾ ਸੁਤਰਾਣਾ ਦੇ ਮੁੱਖ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਸਰਕਾਰ ਕੋਲ ਮੁੱਦਾ ਉਠਾਇਆ ਹੈ ਜਿਸ ਵਿਚ ਘੱਗਰ ਦੀ ਮਾਰ ਨੂੰ ਠੱਲ੍ਹ ਪਾਉਣ ਲਈ ਉਸਦਾ ਸਥਾਈ ਹੱਲ, ਪਾਤੜਾਂ ਸ਼ਹਿਰ ਨੂੰ ਨਵੀਂ ਅਨਾਜ ਮੰਡੀ, ਜ਼ਿਮੀਦਾਰਾਂ ਭਰਾਵਾਂ ਨੂੰ ਨਹਿਰੀ ਪਾਣੀ, ਹਲਕੇ ਅੰਦਰ ਸੜਕਾਂ ਦਾ ਜਾਲ ਵਿਛਾਉਣਾ, ਪਿੰਡਾਂ ਦੇ ਨੌਜਵਾਨ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਸਟੇਡੀਅਮ ਆਦਿ ਬਣਾਉਣ ਲਈ ਯਤਨ ਕੀਤੇ ਗਏ ਹਨ। ਇਸ ਮੌਕੇ ਵਿਧਾਇਕ ਬਾਜ਼ੀਗਰ ਨੇ ਕਿਹਾ ਕਿ ਹਲਕਾ ਸ਼ੁਤਰਾਣਾ ਅੰਦਰ ਬਹੁਤੇ ਪਰਿਵਾਰਾਂ ਦੇ ਮਕਾਨ ਅਜੇ ਵੀ ਖਸਤਾ ਹਾਲਤ ਵਿਚ ਹਨ ਜਿਹਨਾਂ ਨੂੰ ਜਲਦੀ ਹੀ ਪੱਕੇ ਮਕਾਨ ਬਣਾਉਣ ਦੀ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਪਿੰਡਾਂ ਦੇ ਲੋਕ ਆਪਣੇ ਘਰਾਂ ਨੂੰ ਪੱਕਾ ਕਰ ਸਕਣ। ਇਸ ਮੌਕੇ ਪਿੰਡ ਰਸੌਲੀ ਦੇ ਸਰਪੰਚ ਜਗਸੀਰ ਸਿੰਘ, ਈਸ਼ਵਰ ਰਾਣਾ ਚੇਅਰਮੈਨ ਰਾਜਪੂਤ ਬੋਰਡ ਹਲਕਾ ਸੁਤਰਾਣਾ, ਜਗਸੀਰ ਸਿੰਘ ਧਾਲੀਵਾਲ ਬਲਾਕ ਪ੍ਰਧਾਨ, ਯੁਵਰਾਜ ਸਿੰਘ ਬਾਠ, ਨਰਿੰਦਰ ਸਿੰਘ, ਫੌਜੀ ਰਾਮ, ਪੰਕਜ ਸਿੰਘ, ਸੁਨੀਲ ਕੁਮਾਰ, ਗੁਰਤੇਜ ਸਿੰਘ, ਕਪੂਰ ਚੰਦ , ਸੰਤੋਖ ਸਿੰਘ , ਜਸਵੰਤ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ , ਹਰਦੀਪ ਸਿੰਘ , ਨਿਰਮਲ ਸਿੰਘ, ਗੁਰਪਾਲ ਸਿੰਘ, ਨਾਜਰ ਸਿੰਘ, ਨਫ਼ੇ ਸਿੰਘ, ਜਸਕਰਨ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ, ਅਮਰੀਕ ਸਿੰਘ, ਨਿਰਭੈਅ ਸਿੰਘ ਅਤੇ ਸੁਖਪਾਲ ਸਿੰਘ ਆਦਿ ਹਾਜ਼ਰ ਸਨ।