ਸ਼ਹੀਦੀ ਦਿਵਸ ’ਤੇ ਸਮਾਗਮ ਕਰਵਾਇਆ
ਸ਼ਹੀਦੀ ਦਿਵਸ ’ਤੇ ਸਮਾਗਮ ਕਰਵਾਇਆ
Publish Date: Mon, 23 Mar 2026 06:15 PM (IST)
Updated Date: Tue, 24 Mar 2026 04:05 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਸ਼ਹੀਦ ਭਗਤ ਸਿੰਘ ਕਲਾ ਮੰਚ, ਦਿੜ੍ਹਬਾ’ ਵੱਲੋ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਪ੍ਰੋਗਰਾਮ ਵਿੱਚ ਜਿੱਥੇ ਵਿਦਿਆਰਥੀਆਂ ਵੱਲੋਂ ‘ਸਾਡੇ ਸ਼ਹੀਦ ਸਾਡਾ ਮਾਣ’ ਵਿਸ਼ੇ ਤੇ ਵੱਖ ਵੱਖ ਵਿਦਿਅਕ ਮੁਕਾਬਲਿਆਂ ਜਿਵੇਂ ਡਰਾਇੰਗ ਅਤੇ ਪੇਂਟਿੰਗ, ਗੀਤ, ਕਵਿਤਾ, ਕਵੀਸ਼ਰੀ ਅਤੇ ਭਾਸ਼ਣ ਮੁਕਾਬਲੇ ਆਦਿ ਵਿੱਚ ਭਾਗ ਲਿਆ ਗਿਆ ਅਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਰਕਾਰੀ ਹਾਈ ਸਕੂਲ ਖੇਤਲਾ ਦੀ ਟੀਮ ਵੱਲੋਂ ਪਰਗਟ ਘੁਮਾਣ ਦਿੜ੍ਹਬਾ ਦੁਆਰਾ ਲਿਖਿਆ ਤੇ ਨਿਰਦੇਸ਼ਿਤ ਨੁੱਕੜ ਨਾਟਕ ਸ਼ਰਧਾਂਜਲੀ ਪੇਸ਼ ਕੀਤਾ ਗਿਆ। ਜਿਸ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਸਮਾਗਮ ਵਿੱਚ ਵੱਖ- ਵੱਖ ਵਿਦਵਾਨਾਂ ਵੱਲੋਂ ਸਾਡੇ ਸ਼ਹੀਦ ਅਤੇ ਸਮਾਜ ਵਿਸ਼ੇ ਤੇ ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚ ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਜਗਦੇਵ ਕੁਮਾਰ ਸੰਗਰੂਰ, ਆੜਤੀ ਐਸੋਸੀਏਸ਼ਨ ਦਿੜ੍ਹਬਾ ਕੁਲਭੂਸ਼ਨ ਗੋਇਲ , ਸਾਹਿਤ ਅਤੇ ਸੱਭਿਆਚਾਰ ਮੰਚ ਦਿੜ੍ਹਬਾ ਹਰਮੇਸ਼ ਮੇਸ਼ੀ, ਅੰਬੇਡਕਰ ਕਲਾ ਮੰਚ ਕੌਹਰੀਆਂ ਦੇ ਹਰਤੇਜ ਸਿੰਘ, ਡੀਟੀਐਫ ਯੂਨੀਅਨ ਦੇ ਦਲਜੀਤ ਸਿੰਘ ਸਫੀਪੁਰ ਤੇ ਰਵਿੰਦਰ ਸਿੰਘ, ਨਵੀਂ ਉਮੀਦ ਫਾਉਂਡੇਸ਼ਨ ਵੱਲੋਂ ਨਿਰਮਲ ਸਿੰਘ, ਤੂਤਾਂ ਵਾਲਾ ਖੂਹ ਕਲੱਬ ਦਿੜ੍ਹਬਾ ਵੱਲੋਂ ਗੁਰਜਿੰਦਰ ਸਿੰਘ, ਪ੍ਰੈੱਸ ਕਲੱਬ ਦਿੜ੍ਹਬਾ ਵਲੋਂ ਹਰਪ੍ਰੀਤ ਸਿੰਘ ਕੋਹਲੀ ਤੇ ਪ੍ਰਵੇਸ਼ ਕੁਮਾਰ ਹੈਪੀ ਅਤੇ ਸ਼ਹੀਦ ਭਗਤ ਸਿੰਘ ਕਲਾ ਮੰਚ, ਦਿੜ੍ਹਬਾ ਦੇ ਸਰਪ੍ਰਸਤ ਇੰਜੀ. ਸੁਖਵੰਤ ਸਿੰਘ ਧੀਮਾਨ ਨੇ ਭਗਤ ਸਿੰਘ ਤੇ ਸਾਡੇ ਸ਼ਹੀਦਾਂ ਦੇ ਵਿਚਾਰਾਂ ਤੋਂ ਦਰਸ਼ਕਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਕਵੀਸ਼ਰ ਰਾਮਫਲ ਸਿੰਘ, ਨਿਰਮਲ ਸਿੰਘ, ਅਮਨਦੀਪ ਸਿੰਘ, ਜੀਵਨ ਕੁਮਾਰ, ਰਜਿੰਦਰ ਸਿੰਘ ਚੇਅਰਮੈਨ ਨਵੀਂ ਉਮੀਦ ਫਾਉਂਡੇਸ਼ਨ ਦਿੜ੍ਹਬਾ ਹਾਜ਼ਰ ਸਨ।