- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਟੀਮ ਨੇ ਕੀਤਾ ਰਾਜਪੁਰਾ ਅਨਾਜ ਮੰਡੀ ਦਾ ਦੌਰਾ, ਝੋਨੇ ਦੀ ਹਾਈਬ੍ਰਿਡ ਕਿਸਮ ਦੇ ਸੈਂਪਲ ਜਾਂਚ ਲਈ ਭਰੇ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਅਨਾਜ ਮੰਡੀ ’ਚ ਅੱਜ ਕੇਂਦਰੀ ਟੀਮ ਦੇ ਇਕ ਵਫ਼ਦ ਦੇ ਵੱਲੋਂ ਦੌਰਾ ਕਰਕੇ ਅਨਾਜ ਮੰਡੀ ’ਚੋਂ ਹਾਈਬ੍ਰਿਡ ਕਿਸਮ ਦੇ ਝੋਨੇ ਦੀ ਫਸਲ ਦਾ ਸੈਂਪਲ ਭਰ ਕੇ ਜਾਂਚ ਦੇ ਲਈ ਸੀਲ ਕੀਤਾ। ਜਾਣਕਾਰੀ ਅਨੁਸਾਰ ਕੇਂਦਰ ਦੇ ਵੱਲੋਂ ਹਾਈਬ੍ਰਿਡ ਝੋਨੇ ’ਚੋਂ ਨਿਕਲਣ ਵਾਲੇ ਚੌਲ ਨੂੰ ਇੰਪਰੂਵ ਰਾਈਸ ਦੇ ਤੌਰ ’ਤੇ ਸਟੈਂਡਰਡ ਕਰਕੇ ਉਸ ’ਚੋਂ 10 ਫ਼ੀਸਦੀ ਬਰੋਕਨ ਨੂੰ ਮਾਨਤਾ ਦਿੱਤੀ ਗਈ ਹੈ। ਪਰ ਸ਼ੈਲਰ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਨੂੰ ਇਹ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਵੱਲੋਂ ਖਰੀਦ ਕੀਤੇ ਗਏ ਹਾਈਬ੍ਰਿਡ ਕਿਸਮ ਦੇ ਝੋਨੇ ’ਚੋਂ ਚੌਲ ਦੀ 40 ਤੋਂ 45% ਬਰੋਕਨ ਹੋ ਰਿਹਾ ਹੈ। ਜਿਸ ਕਾਰਨ ਸ਼ੈਲਰ ਮਾਲਕਾਂ ਨੂੰ ਕਾਫੀ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਕੇਂਦਰ ਵੱਲੋਂ ਮਨੋਜ ਕੁਮਾਰ ਦੀ ਅਗਵਾਈ ’ਚ ਪਹੁੰਚੇ ਵਫਦ ਵੱਲੋਂ ਰਾਜਪੁਰਾ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਆਲ ਇੰਡੀਆ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ, ਪੰਜਾਬ ਪ੍ਰਧਾਨ ਗੁਰਦੀਪ ਸਿੰਘ ਚੀਮਾ, ਸੈਲਰ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਮਨੀਸ਼ ਜਿੰਦਲ, ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ, ਰਾਈਸ ਮਿਲਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਮਿੰਟੂ ਗਰੋਵਰ, ਸਾਬਕਾ ਪ੍ਰਧਾਨ ਤਰਸੇਮ ਰਾਣਾ ਦੀ ਮੌਜੂਦ ਸਨ। ਇਸ ਦੌਰੇ ਦੌਰਾਨ ਰਾਜਪੁਰਾ ਅਨਾਜ ਮੰਡੀ ’ਚ ਜਦੋਂ ਕੇਂਦਰ ਦੀ ਟੀਮ ਵੱਲੋਂ ਹਾਈਬ੍ਰਿਡ ਕਿਸਮ ਦੇ ਝੋਨੇ ਦਾ ਸੈਂਪਲ ਲਿਆ ਜਾ ਰਿਹਾ ਸੀ ਤਾਂ ਸ਼ੈਲਰ ਐਸੋਸੀਏਸ਼ਨ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਚਾਵਲ ਦੀ ਕਟਾਈ ਕਰਨ ਸਮੇਂ ਆ ਰਹੀਆਂ ਦਿੱਕਤਾਂ ਸਬੰਧੀ ਜਾਣੂ ਕਰਵਾਇਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਹਾਈਬ੍ਰਿਡ ਕਿਸਮ ਦੇ ਝੋਨੇ ’ਚ ਚਾਵਲਾਂ ਦੀ ਬਰੋਕਨ ਪ੍ਰਤੀਸ਼ਤਤਾਂ ’ਚ ਢਿੱਲ ਦਿੱਤੀ ਜਾਵੇ। ਜਿਸ ਤੋਂ ਬਾਅਦ ਕੇਂਦਰੀ ਟੀਮ ਦੇ ਵੱਲੋਂ ਸੈਂਪਲ ਭਰਨ ਉਪਰੰਤ ਸ਼ੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀ ਮੰਗ ਨੂੰ ਕੇਂਦਰ ਦੇ ਅਧਿਕਾਰੀਆਂ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ ਤਾਂ ਜੋ ਸਮਾਂ ਰਹਿੰਦੇ ਹਾਈਬ੍ਰਿਡ ਕਿਸਮ ਦੇ ਝੋਨੇ ’ਚ ਚਾਵਲ ਬਰੋਕਨ ਦੀ ਛੋੜ ਦਿੱਤੀ ਜਾ ਸਕੇ। ਸੈਲਰ ਐਸੋਸੀਏਸ਼ਨ ਦੇ ਨੁਮਾਇੰਦੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੇਂਦਰ ਵੱਲੋਂ ਝੋਨੇ ਦੀ ਸੀਐਮ ਆਰ ਵਿੱਚ 25% ਤੱਕ ਬਰੋਕਨ ਦੀ ਰਾਹਤ ਦਿੱਤੀ ਗਈ ਸੀ ਪਰ ਇਸ ਵਾਰ ਇਮਪਰੂਵ ਰਾਈਸ ਦੇ ਤਹਿਤ ਸਿਰਫ 10% ਬਰੋਕਨ ਨੂੰ ਹੀ ਪਾਸ ਕੀਤਾ ਗਿਆ ਹੈ। ਇਸ ਮੌਕੇ ਮਾਰਕੀਟ ਕਮੇਟੀ ਰਾਜਪਰਾ ਦੇ ਸੈਕਟਰੀ ਅਮਿਤ ਕੁਮਾਰ, ਅਕਾਊਂਟੈਂਟ ਜੁਝਾਰ ਸਿੰਘ, ਸੁਪਰਵਾਈਜ਼ਰ ਮਨਜੀਤ ਸਿੰਘ, ਕਲਰਕ ਵਿਕਰਮ ਕੁਮਾਰ, ਸਚਿਨ ਵਰਮਾ, ਮੰਗਾ ਰਾਮ ਸਮੇਤ ਹੋਰ ਹਾਜ਼ਰ ਸਨ।