- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਤੇ ਪੰਜਾਬ ਸਰਕਾਰ ਕਿਸਾਨ ਨੂੰ ਲੁੱਟਣ ਤੇ ਕੁੱਟਣ ਤੇ ਤੁੱਲੀ: ਜਸਵਿੰਦਰ ਮੋਹਣੀ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਸੀਨੀਅਰ ਕਿਸਾਨ ਆਗੂ ਜਸਵਿੰਦਰ ਸਿੰਘ ਮੋਹਣੀ ਭਾਂਖਰ ਨੇ ਇਕ ਪ੍ਰੈਸ ਬਿਆਨ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇਹ ਦੋਵੇਂ ਸਰਕਾਰਾਂ ਕਿਸਾਨਾਂ ਨੂੰ ਲੁੱਟਣ ਤੇ ਕੁੱਟਣ ’ਤੇ ਤੁਲੀਆਂ ਹੋਈਆਂ ਹਨ, ਕਿਉਂਕਿ ਪ੍ਰਾਈਵੇਟ ਖਾਦ ਵਿਕਰੇਤਾਵਾਂ ਕੋਨ ਡੀਏਪੀ ਤੇ ਯੂਰੀਆ ਖਾਦ ਦੇ ਗੋਦਾਮ ਭਰੇ ਹੋਏ ਹਨ ਪਰ ਉਹ ਖਾਦ ਦੀ ਆਰਜੀ ਥੁਡ਼ ਪੈਦਾ ਕਰਕੇ ਕਿਸਾਨਾਂ ਨੂੰ ਮਹਿੰਗੇ ਭਾਅ ਖਾਦਾਂ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਵੱਲੋਂ ਡੀਏਪੀ ਖਾਦ ਦਾ ਭਾਅ 1350 ਰੁਪਏ ਤਹਿ ਕੀਤਾ ਹੋਇਆ ਹੈ ਪਰ ਕੁਝ ਦੁਕਾਨਦਾਰ 2000 ਰੁਪਏ ਦਾ ਕੱਟਾ ਵੇਚ ਰਹੇ ਹਨ ਜਾਂ ਫਿਰ ਖਾਦ ਦੇ ਨਾਲ 3-4 ਘਟੀਆ ਮਿਆਰੀ ਦਵਾਈਆਂ ਲਗਾ ਦਿੰਦੇ ਹਨ। ਇਸ ਤਰ੍ਹਾਂ ਯੂਰੀਆ ਖਾਦ ਦੁਗਣੇ ਭਾਅ ਵੇਚ ਕੇ ਕਿਸਾਨਾਂ ਦੀਆਂ ਜੇਬਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਜਸਵਿੰਦਰ ਮੋਹਣੀ ਨੇ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸਾਸ਼ਨ ਕਿਸਾਨਾਂ ਦੀ ਆਵਾਜ਼ ਨਹੀਂ ਸੁਣਦੇ ਤਾਂ ਕਿਸਾਨ ਆਉਣ ਵਾਲੇ ਦਿਨਾਂ ਵਿਚ ਖਾਦ ਤੇ ਦਵਾਈਆਂ ਵੇਚਣ ਵਾਲੀਆਂ ਪ੍ਰਾਈਵੇਟ ਦੁਕਾਨਾਂ ਤੇ ਆਪ ਕਾਰਵਾਈ ਕਰਨ ਲਈ ਮਜ਼ਬੂਰ ਹੋਣਗੇ ਅਤੇ ਆਉਣ ਵਾਲੇ ਦਿਨਾਂ ਵਿਚ ਅਫਸਰਸ਼ਾਹੀ ਅਤੇ ਸਰਕਾਰ ਨੂੰ ਘੇਰਨਗੇ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਨੂੰ ਸਹੀ ਤਰੀਕੇ ਨਾਲ ਡੀ.ਏ.ਪੀ. ਤੇ ਯੂਰੀਆ ਖਾਦ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਸੁੱਖ ਦਾ ਸਾਹ ਆ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸਾਨ ‘ਆਪ’ ਸਰਕਾਰ ਦਾ ਸਫਾਇਆ ਕਰ ਦੇਣਗੇ। ਉਨ੍ਹਾਂ ਅਜਿਹੇ ਖਾਦ ਵਿਕਰੇਤਾਵਾਂ ਤੇ ਈ.ਡੀ. ਜਾਂ ਸੀ.ਬੀ.ਆਈ. ਰੇਡ ਮਾਰਨ ਦੀ ਮੰਗ ਵੀ ਕੀਤੀ ਹੈ।