ਵਾਲਮੀਕ ਜੈਅੰਤੀ ਦੇ ਸਬੰਧ ’ਚ ਸਮਾਰੋਹ ਕਰਵਾਇਆ
ਵਾਲਮੀਕ ਜੈੰਅਤੀ ਦੇ ਸੰਬੰਧ ਵਿੱਚ ਸਮਾਰੋਹ ਕਰਵਾਇਆ
Publish Date: Wed, 28 Oct 2026 04:39 PM (IST)
Updated Date: Wed, 28 Oct 2026 04:43 PM (IST)
ਫੋਟੋ 28ਪੀਟੀਐਲ: 5: ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਿੰਡ ਖਾਨਪੁਰ ਗੰਡਿਆ (ਰੇਲੂ) ਵਿਖੇ ਭਗਵਾਨ ਵਾਲਮੀਕ ਜੈਅੰਤੀ ਦੇ ਸਬੰਧ ’ਚ ਧਾਰਮਿਕ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਉਤੇ ਬਲਾਕ ਸੰਮਤੀ ਸ਼ੰਭੂ ਕਲਾ ਦੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪੰਡਿਤ ਜੀ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਪਾਠ ਪੂਜਾ ਕਰਨ ਉਪਰੰਤ ਹਵਨ ਵੀ ਕੀਤਾ ਗਿਆ। ਵਾਈਸ ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਜੀ ਦੇ ਦੱਸੇ ਰਾਹਾਂ ਉੱਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਆਪਣੀ ਕਿਰਤ ਕਮਾਈ ਵਿੱਚੋਂ ਸਮਾਜ ਸੇਵਾ ਦੇ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਮੌਕੇ ਵਾਲਮੀਕਿ ਕਮੇਟੀ ਦੇ ਵੱਲੋਂ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਚੇਅਰਮੈਨ ਭੁਪਿਦਰ ਸਿੰਘ ਭਿੰਦਾ ਵੱਲੋਂ ਪਿੰਡ ਖੇੜੀ ਗੰਡਿਆ ਵਿਖੇ ਵੀ ਸਰਪੰਚ ਪਰਵਿੰਦਰ ਸਿੰਘ ਦੇ ਨਾਲ ਭਗਵਾਨ ਵਾਲਮੀਕਿ ਦਿਵਸ ਦੇ ਸੰਬੰਧ ਵਿੱਚ ਕਰਵਾਏ ਗਏ ਧਾਰਮਿਕ ਸਮਾਰੋਹ ਦੇ ਵਿੱਚ ਹਾਜ਼ਰੀ ਲਗਵਾਈ। ਇਸ ਮੌਕੇ ਪੰਜ ਲਾਲੀ ਸਿੰਘ, ਲਖਬੀਰ ਸਿੰਘ, ਜਰਨੈਲ ਸਿੰਘ, ਨਸੀਬ ਸਿੰਘ, ਕਰਮ ਸਿੰਘ ਗੁਰਧਿਆਨ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ।