
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੈਨਿਕ ਜਾਗਰਣ ਦੇ ਪੱਤਰਕਾਰ ’ਤੇ ਹਮਲੇ ਦੇ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਸਾਹਮਣੇ ਆਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ‘ਦੈਨਿਕ ਜਾਗਰਣ’ ਦੇ ਰਾਜਪੁਰਾ ਤੋਂ ਪੱਤਰਕਾਰ ’ਤੇ ਜਾਨਲੇਵਾ ਹਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ਵਿਚ ਹਮਲਾਵਰਾਂ ਦੇ ਹੱਥਾਂ ’ਚ ਹਥਿਆਰ ਦਿਖਾਈ ਦੇ ਰਹੇ ਹਨ। ਫੁਟੇਜ ਸਾਹਮਣੇ ਆਉਣ ਤੋਂ ਬਾਅਦ ਸ਼ਿਕਾਇਤਕਰਤਾ ਪੱਤਰਕਾਰ ਪ੍ਰਿੰਸ ਤਨੇਜਾ ਨੇ ਪੁਲਿਸ ਤੋਂ ਮਾਮਲੇ ’ਚ ਸਖ਼ਤ ਧਾਰਾਵਾਂ ਜੋੜ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਪਹਿਲਾਂ 15 ਤੋਂ 20 ਅਗਿਆਤ ਲੋਕਾਂ ਤੋਂ ਇਲਾਵਾ ਚਾਰ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਹੁਣ ਸਾਹਮਣੇ ਆਈ ਸੀਸੀਟੀਵੀ ਫੁਟੇਜ ਨੂੰ ਮਾਮਲੇ ਦੀ ਜਾਂਚ ਵਿਚ ਅਹਿਮ ਸਬੂਤ ਦੱਸਿਆ ਜਾ ਰਿਹਾ ਹੈ। ਫੁਟੇਜ ਵਿਚ 5 ਮੁੱਖ ਮੁਲਜ਼ਮਾਂ ਵਿਚ ਪ੍ਰਦੀਪ ਚੌਧਰੀ ਕੋਲ ਕੰਮ ਕਰਨ ਵਾਲੇ ਮਯੂਰ ਸਚਦੇਵਾ ਦੇ ਹੱਥ ਵਿਚ ਤੇਜ਼ਧਾਰ ਹਥਿਆਰ ਦਿਖਾਈ ਦੇ ਰਿਹਾ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਘਟਨਾ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਸ਼ਿਕਾਇਤਕਰਤਾ ਪ੍ਰਿੰਸ ਤਨੇਜਾ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸੀਸੀਟੀਵੀ ਫੁਟੇਜ ਤੇ ਰਾਜਿੰਦਰਾ ਹਸਪਤਾਲ ਦੀ ਮੈਡੀਕਲ ਰਿਪੋਰਟ ਨੂੰ ਜਾਂਚ ਦਾ ਹਿੱਸਾ ਬਣਾ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਧਾਰਾਵਾਂ ਲਗਾਈਆਂ ਜਾਣ।