ਕਰੀਅਰ ਕਾਊਂਸਲਿੰਗ ਵਰਕਸ਼ਾਪ ਕਰਵਾਈ ਕਰੀਅਰ ਕਾਉਂਸਲਿੰਗ ਵਰਕਸ਼ਾਪ ਦਾ ਆਯੋਜਨ
Publish Date: Tue, 25 Aug 2026 06:11 PM (IST)
Updated Date: Tue, 25 Aug 2026 06:12 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਅਤੇ ਪਟੇਲ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਟੈਕ ਸਲਿਊਸ਼ਨਜ਼, ਮੋਹਾਲੀ ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਤੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਬਹੀਆ ਦੀ ਦੇਖਰੇਖ ਹੇਠ ਇਕ ਕਰੀਅਰ ਕਾਊਂਸਲਿੰਗ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਵਿਚ ਬੀਏ, ਬੀਸੀਏ, ਬੀ ਕਾਮ, ਬੀਬੀਏ ਅਤੇ ਐਮਸੀਏ ਦੇ 50 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਟੈਕ ਲਾਈਫ ਸਲਿਊਸ਼ਨਜ਼, ਮੋਹਾਲੀ ਦੇ ਮਾਰਕੀਟਿੰਗ ਮੁਖੀ ਨਵਨੀਤ ਸਿੰਘ ਨੇ ਸੈਸ਼ਨ ਦਾ ਸੰਚਾਲਨ ਕੀਤਾ ਤੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਉੱਭਰਦੀਆਂ ਤਕਨੀਕਾਂ, ਕਰੀਅਰ ਦੇ ਮੌਕਿਆਂ ਅਤੇ ਉਦਯੋਗਿਕ ਰੁਝਾਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ, ਆਨਲਾਈਨ ਘੁਟਾਲਿਆਂ, ਧੋਖਾਧੜੀ ਵਾਲੀਆਂ ਕਾਲਾਂ ਅਤੇ ਡਿਜੀਟਲ ਸੁਰੱਖਿਆ ਬਾਰੇ ਵੀ ਜਾਗਰੂਕ ਕੀਤਾ ਅਤੇ ਸਾਈਬਰ ਖਤਰਿਆਂ ਤੋਂ ਸੁਚੇਤ ਰਹਿਣ ਲਈ ਵਿਹਾਰਕ ਸੁਝਾਅ ਸਾਂਝੇ ਕੀਤੇ। ਵਰਕਸ਼ਾਪ ਟਰੇਨਿੰਗ ਅਤੇ ਪਲੇਸਮੈਂਟ ਅਫਸਰ ਡਾ. ਅਮਿਤਾ ਕੌਸ਼ਲ ਦੀ ਅਗਵਾਈ ਅਤੇ ਡਾ.ਆਂਚਲ ਜੌਲੀ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਮੌਕੇ ਸਮਾਗਮ ’ਚ ਫੈਕਲਟੀ ਮੈਂਬਰਾਂ ਲੈਫਟੀਨੈਂਟ ਡਾ. ਜੈਦੀਪ ਸਿੰਘ, ਡਾ. ਤਰਨਜੀਤ ਸਿੰਘ, ਡਾ. ਨਵਨੀਤ, ਡਾ.ਹਰਜਿੰਦਰ, ਡਾ. ਦੀਕਸ਼ਾ ਅਤੇ ਡਾ. ਤਰੰਗ ਨੇ ਅਹਿਮ ਯੋਗਦਾਨ ਪਾਇਆ।