ਗਗਨਦੀਪ ਰੰਧਾਵਾ ਦੀ ਮੌਤ’ਤੇ ਕੈਂਡਲ ਮਾਰਚ ਕੱਢਿਆ
ਗਗਨਦੀਪ ਰੰਧਾਵਾ ਦੀ ਮੌਤ’ਤੇ ਕੈਂਡਲ ਮਾਰਚ ਕੱਢਿਆ
Publish Date: Tue, 24 Mar 2026 04:18 PM (IST)
Updated Date: Wed, 25 Mar 2026 03:59 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਡੀਐੱਮ ਗਗਨਦੀਪ ਸਿੰਘ ਰੰਧਾਵਾ ਵੱਲੋਂ ਸਲਫਾਸ ਖਾ ਕੇ ਕੀਤੀ ਗਈ ਖੁਦਕੁਸ਼ੀ ਤੇ ਦੁੱਖ ਪ੍ਰਗਟ ਕਰਦਿਆਂ ਇਨਸਾਫ ਲਈ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਗਾਗਾ ਤੇ ਸਤਨਾਮ ਸਿੰਘ ਸੱਤਾ ਦੀ ਅਗਵਾਈ ਹੇਠ ਕਾਂਗਰਸ ਵੱਲੋਂ ਬਾਜ਼ਾਰ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਮੋਮਬੱਤੀਆਂ ਜਗਾ ਕੇ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਤੇ ਪੀੜ੍ਹਤ ਪਰਿਵਾਰ ਨਾਲ ਆਪਣੀ ਹਮਦਰਦੀ ਪ੍ਰਗਟਾਈ। ਜ਼ਿਲਾ ਪ੍ਰਧਾਨ ਜਗਦੇਵ ਗਾਗਾ ਨੇ ਕਿਹਾ ਕਿ ਇਹ ਘਟਨਾ ਸਿਰਫ਼ ਇੱਕ ਵਿਅਕਤੀ ਦੀ ਮੌਤ ਨਹੀਂ,ਸਗੋਂ ਪ੍ਰਸ਼ਾਸਨਿਕ ਤੰਤਰ ਤੇ ਪੈ ਰਹੇ ਰਾਜਨੀਤਿਕ ਦਬਾਅ ਦਾ ਸਪੱਸ਼ਟ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਡੀਐੱਮ ਵਰਗਾ ਉੱਚ ਅਧਿਕਾਰੀ ਵੀ ਦਬਾਅ ਹੇਠ ਆ ਕੇ ਇਸ ਤਰ੍ਹਾਂ ਦਾ ਕਦਮ ਚੁੱਕਣ ਲਈ ਮਜਬੂਰ ਹੋ ਜਾਂਦਾ ਹੈ, ਤਾਂ ਆਮ ਲੋਕਾਂ ਦੀ ਸੁਰੱਖਿਆ ਤੇ ਇਨਸਾਫ਼ ਦੀ ਸਥਿਤੀ ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।ਉਨ੍ਹਾਂ ਦ੍ਰਿੜਤਾ ਨਾਲ ਕਿਹਾ ਕਿ ਕਾਂਗਰਸ ਪਾਰਟੀ ਇਸ ਮਾਮਲੇ ਨੂੰ ਅੰਤ ਤੱਕ ਲੈ ਕੇ ਜਾਵੇਗੀ ਤੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾ ਕੇ ਰਹੇਗੀ। ਇਸ ਮੌਕੇ ਰਾਹੁਲਇੰਦਰ ਭੱਠਲ ਲਹਿਰਾ, ਗੋਗੀ ਖੋਪੜਾ, ਬੂਟਾ ਸਿੰਘ ਭੰਗੂ, ਰਣਜੀਤ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਸੰਗਰੂਰ, ਮਨਪ੍ਰੀਤ ਸਿੰਘ ਮਨੀ ਬਲਾਕ ਪ੍ਰਧਾਨ ਸੁਨਾਮ, ਗੁਰਦੀਪ ਸਿੰਘ ਘਰਾਚੋਂ ਬਲਾਕ ਪ੍ਰਧਾਨ ਸੰਗਰੂਰ -2, ਜਗਸੀਰ ਸਿੰਘ ਸਾਬਕਾ ਚੇਅਰਮੈਨ, ਰਾਮ ਸਿੰਘ ਸਰਪੰਚ ਭਰਾਜ, ਗੋਲਡੀ ਕਾਕੜਾ ਯੂਥ ਆਗੂ, ਹਰਪਾਲ ਸੋਨੂ ਸੰਗਰੂਰ, ਬਸ਼ੀਰਾ ਬੇਗਮ ਦਿੜ੍ਹਬਾ, ਕਰਮਜੀਤ ਕੌਰ ਸੁਨਾਮ, ਵਰਿੰਦਰ ਕੌਹਰੀਆਂ, ਸਤਿਗੁਰ ਸਿੰਘ ਸੱਤੂ ਬਡਰੁੱਖਾਂ, ਕੁਲਜੀਤ ਬਡਰੁੱਖਾਂ, ਰਣ ਸਿੰਘ ਮਹਿਲਾ, ਅੰਗਰੇਜ ਸਿੰਘ ਸਰਪੰਚ, ਭੁਪਿੰਦਰ ਗਾਗਾ, ਜਸਵੀਰ ਕੌਰ ਮੂਨਕ, ਰਿਸ਼ੀਪਾਲ ਆਨਦਾਣਾ, ਦਵਿੰਦਰ ਧਾਲੀਵਾਲ ਇੰਟਕ, ਨੀਤੂ ਧਾਲੀਵਾਲ ਹਾਜ਼ਰ ਸਨ।