
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਿਗਰ ਦੀਆਂ ਬਿਮਾਰੀਆਂ ਸਬੰਧੀ ਪਹਿਲੀ ਸਤੰਬਰ ਨੂੰ ਕੈਂਪ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸ਼ਹਿਰ ਦੇ ਜਾਖਲ ਰੋਡ ’ਤੇ ਸਥਿਤ ਸ੍ਰੀ ਕ੍ਰਿਸ਼ਨਾ ਮੈਮੋਰੀਅਲ ਹਸਪਤਾਲ ’ਚ ਪਹਿਲੀ ਸਤੰਬਰ ਨੂੰ ਜਿਗਰ (ਲੀਵਰ) ਦੀਆਂ ਬਿਮਾਰੀਆਂ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸ਼੍ਰੀ ਕ੍ਰਿਸ਼ਨਾ ਮੈਮੋਰੀਅਲ ਹਸਪਤਾਲ ਦੇ ਡਾਕਟਰ ਕਰਨ ਭਟਨਾਗਰ ਨੇ ਦੱਸਿਆ ਕਿ ਜ਼ਿਆਦਾ ਰਸਾਇਣਕ ਯੁਕਤ ਪਦਾਰਥਾਂ, ਵਿਗੜ ਰਹੇ ਲਾਈਫ ਸਟਾਈਲ, ਘੱਟ ਸਰੀਰਕ ਕਸਰਤ ਅਤੇ ਜ਼ਿਆਦਾ ਜੰਕ ਫੂਡ ਖਾਣ ਨਾਲ ਅੱਜ ਕੱਲ੍ਹ ਜਿਗਰ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਆਮ ਤੌਰ ਤੇ ਵੇਖਿਆ ਗਿਆ ਹੈ ਕਿ ਲੀਵਰ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਲੋੜਵੰਦ ਮਰੀਜ਼ਾਂ ਨੂੰ ਸੰਗਰੂਰ ਜਾਂ ਪਟਿਆਲਾ ਜਾਣਾ ਪੈਂਦਾ ਹੈ ਜਿਹੜਾ ਮਰੀਜ਼ਾਂ ਦੀ ਪ੍ਰੇਸ਼ਾਨੀ ਅਤੇ ਪੈਸੇ ਦੀ ਬਰਾਬਾਦੀ ਦਾ ਕਾਰਨ ਬਣਦਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਲੀਵਰ, ਓਟੀਪੀਟੀ ਵਧਣਾ ਜਾਂ ਕਾਲੇ ਪੀਲੀਏ ਦੇ ਮਰੀਜ਼ਾਂ ਲਈ ਪ੍ਰਮੁੱਖ ਫਾਈਬਰੋਸਕੈਨ ਟੈਸਟ ਕੀਤੇ ਜਾਣਗੇ, ਫਾਈਬਰੋਸਕੈਨ ਟੈਸਟ ਮਹਿਜ਼ ਪੰਜ ਸੌ ਰੁਪਏ ਨਾਲ ਕਰਵਾਏ ਜਾਣਗੇ।ਇਸ ਲਈ ਉਨ੍ਹਾਂ ਲੋੜਵੰਦ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਨਾਮ ਪਤਾ ਲਿਖਵਾਕੇ ਪਹਿਲੀ ਸਤੰਬਰ ਨੂੰ ਸਵੇਰੇ ਦਸ ਵਜੇ ਤੋਂ ਇਕ ਵਜੇ ਤੱਕ ਕੈਂਪ ਵਿੱਚ ਪਹੁੰਚ ਕੇ ਇਹ ਟੈਸਟ ਕਰਵਾ ਸਕਦੇ ਹਨ।