ਕੇਬਲ ਤਾਰ ਚੋਰੀ ਕਰਨ ਵਾਲਾ ਗ੍ਰਿਫ਼ਤਾਰ
ਕੇਬਲ ਤਾਰ ਚੋਰੀ ਕਰਨ ਵਾਲਾ ਗ੍ਰਿਫ਼ਤਾਰ
Publish Date: Sun, 18 Jan 2026 06:02 PM (IST)
Updated Date: Mon, 19 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਪਸਿਆਣਾ ਇਲਾਕੇ ਦੇ ਪਿੰਡ ਖੇੜਾ ਜੱਟਾਂ ਵਿੱਚ ਸਰਕਾਰੀ ਪਾਣੀ ਵਾਲੀ ਟੈਂਕੀ ਦੇ ਕਮਰੇ ਤੋਂ ਕੇਬਲ ਤਾਰ ਚੋਰੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਦੀ ਪਛਾਣ ਪਿੰਡ ਰਵਾਸ ਬ੍ਰਾਹਮਣਾ, ਪਟਿਆਲਾ ਨਿਵਾਸੀ ਦੀਪਕ ਵਜੋਂ ਹੋਈ ਹੈ। ਸ਼ਿਕਾਇਤਕਰਤਾ ਜਸਪਾਲ ਸਿੰਘ ਅਨੁਸਾਰ ਉਹ ਪਿੰਡ ਖੇੜਾ ਜੱਟਾਂ ਦਾ ਸਰਪੰਚ ਹੈ ਅਤੇ 16 ਜਨਵਰੀ ਦੀ ਰਾਤ ਦੋਸ਼ੀ ਨੇ ਪਾਣੀ ਵਾਲੀ ਟੈਂਕੀ ਦੇ ਕਮਰੇ ਵਿੱਚੋਂ ਕੇਬਲ ਤਾਰ ਤੇ ਹੋਰ ਸਮਾਨ ਚੋਰੀ ਕਰ ਲਿਆ ਸੀ, ਪਰ ਉਸਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ।