- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਬੱਸ ਰਵਾਨਾ

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਾਸੀਆਂ ਲਈ ਮੁਫਤ ਧਾਰਮਿਕ ਸਥਾਨਾ ਦੇ ਦਰਸ਼ਨਾ ਲਈ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਹੈ। ਇਸੇ ਤਹਿਤ ਅੱਜ ਹਲਕਾ ਸਨੌਰ ਦੇ ਕਸਬਾ ਬਲਬੇੜ੍ਹਾ ਤੋਂ ਵੱਢੀ ਗਿਣਤੀ ਸੰਗਤਾਂ ਆਪਣੇ ਗੁਰੂਆਂ,ਪੀਰਾਂ,ਪੈਗੰਬਰਾਂ ਦੇ ਦਰਸ਼ਨਾਂ ਲਈ ਤਿਆਰ ਹੋਈਆਂ। ਇਸ ਜਥੇ ਨੂੰ ਮਾਰਕੀਟ ਕਮੇਟੀ ਡਲਾਕਾ ਦੇ ਚੇਅਰਮੈਨ ਹਨੀ ਮਾਹਲਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਦੱਸਿਆ ਕਿ ਇਹ ਜਥਾ ਅੱਜ ਬਲਬੇੜ੍ਹਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਰਵਾਨਾ ਕੀਤਾ ਗਿਆ ਜੋ ਦੋ ਦਿਨ ਵੱਖ ਵੱਖ ਧਾਰਮਿਕ ਸਥਾਨਾ ਦੇ ਦਰਸ਼ਨ ਉਪਰੰਤ ਵਾਪਸ ਪਰਤੇਗਾ ਸੰਗਤਾਂ ਨੁੰ ਯਾਤਰਾ ਸਮੇਂ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਚੇਅਰਮੈਨ ਮਾਹਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਯਾਤਰਾ ਸਕੀਮ ਤਹਿਤ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਵਿਚੋਂ ਵੱਡੀ ਗਿਣਤੀ ਸੰਗਤਾਂ ਆਪਣੇ ਗੁਰੂਆਂ ਦੇ ਦਰਸ਼ਨ ਕਰ ਚੁੱਕੀਆਂ ਹਨ ਤੇ ਕ੍ਰਮਵਾਰ ਕਰ ਰਹੀਆਂ ਹਨ। ਇਸ ਮੌਕੇ ਇਕੱਤਰ ਸੰਗਤਾਂ ਦੇ ਜਥੇ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬੰਤ ਸਿੰਘ ਬਲਬੇੜ੍ਹਾ, ਕਲਵੰਤ ਸਿੰਗ ਸਰਪੰਚ ਬਲਬੇੜ੍ਹਾ, ਬਲਕਾਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਮੇਲ ਸਿੰਘ ਬਲਬੇੜ੍ਹਾ, ਪ੍ਰਧਾਨ ਗੁਰਪ੍ਰੀਤ ਸਿੰਘ ਬਲਬੇੜ੍ਹਾ, ਦਿਲਬਾਗ ਸਿੰਘ ਨਮਬਰਦਾਰ ਤੇ ਹੋਰ ਆਪ ਵਰਕਰ ਤੇ ਸੰਗਤਾਂ ਮੌਜੂਦ ਸਨ।