ਬਰਸਟ ਵੱਲੋਂ 3.13 ਕਰੋੜ ਰੁਪਏ ਦੇ ਸੜਕੀ ਵਿਕਾਸ ਕਾਰਜਾਂ ਦੀ ਸ਼ੁਰੂਆਤ ਬਰਸਟ ਵੱਲੋਂ ਸੜਕੀ ਵਿਕਾਸ ਕਾਰਜਾਂ ਦੀ ਸ਼ਰੂਆਤ
Publish Date: Tue, 01 Sep 2026 05:56 PM (IST)
Updated Date: Tue, 01 Sep 2026 05:58 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਹਲਕਾ ਸਮਾਣਾ ਦੇ ਵੱਖ-ਵੱਖ ਪਿੰਡਾਂ ਵਿਚ ਲਗਭਗ 3.13 ਕਰੋੜ ਰੁਪਏ ਦੀ ਲਾਗਤ ਵਾਲੇ ਸੜਕੀ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਇਨ੍ਹਾਂ ਵਿਚ ਸੜਕਾਂ ਦੀ ਮੁਰੰਮਤ, ਨਵੀਨੀਕਰਨ ਅਤੇ ਚੌੜਾਈ ਵਧਾਉਣ ਦੇ ਕੰਮ ਸ਼ਾਮਲ ਹਨ। ਕਾਰਜ ਮੁਕੰਮਲ ਹੋਣ ਨਾਲ ਪੇਂਡੂ ਖੇਤਰਾਂ ਵਿਚ ਆਵਾਜਾਈ ਦੀ ਸਹੂਲਤ ਹੋਰ ਬਿਹਤਰ ਹੋਵੇਗੀ। ਬਰਸਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸੜਕਾਂ ਦੇ ਨਵੀਨੀਕਰਨ ਨਾਲ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਪਹੁੰਚਾਉਣ ਵਿਚ ਵੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਭਰ ਵਿਚ ਕਰੀਬ 45 ਹਜ਼ਾਰ ਕਿਲੋਮੀਟਰ ਸੜਕਾਂ ਨੂੰ ਮਜ਼ਬੂਤ ਕਰਨ ਵੱਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਕਲਿਆਣ ਵਿਖੇ ਕਲਿਆਣ ਪੁਰਬੀਆ ਝੁੰਗੀਆਂ ਰੋਡ ਤੋਂ ਝੰਬੋ ਸਮਾਧਾਂ ਤੱਕ 1.45 ਕਿਲੋਮੀਟਰ ਸੜਕ ਦੀ ਮੁਰੰਮਤ ’ਤੇ 39.64 ਲੱਖ ਰੁਪਏ ਅਤੇ ਪਟਿਆਲਾ-ਨਾਭਾ ਰੋਡ ਤੋਂ ਪੁਰਬੀਆ ਝੁੰਗੀਆਂ ਲਿੰਕ ਆਸੇਮਾਜਰਾ, ਰੋਣੀ ਪੁੱਲ ਤੱਕ 1.82 ਕਿਲੋਮੀਟਰ ਸੜਕ ਦੀ ਮੁਰੰਮਤ ’ਤੇ 49.85 ਲੱਖ ਰੁਪਏ ਖਰਚ ਹੋਣਗੇ। ਇਸੇ ਤਰ੍ਹਾਂ ਦੁਘਾਟ ਤੋਂ ਬਖਸ਼ੀਵਾਲਾ-ਖੇੜੀ ਮਾਨੀਆਂ ਰੋਡ ਦੇ 2.25 ਕਿਲੋਮੀਟਰ ਹਿੱਸੇ ਦੇ ਨਵੀਨੀਕਰਨ ’ਤੇ 2.23 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਸੜਕ ਦੀ ਚੌੜਾਈ 18 ਫੁੱਟ ਕੀਤੀ ਜਾਵੇਗੀ। ਬਰਸਟ ਨੇ ਕਿਹਾ ਕਿ ਕਾਰਜਾਂ ਦੀ ਗੁਣਵੱਤਾ ਅਤੇ ਸਮੇਂ ਸਿਰ ਮੁਕੰਮਲ ਹੋਣ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਨਰਿੰਦਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਇੰਦਰਜੀਤ ਸਿੰਘ, ਗੁਲਜ਼ਾਰ ਸਿੰਘ , ਬਹਾਦਰ ਸਿੰਘ ਸਰਪੰਚ ਦੁਘਾਟ, ਸੁਖਵੀਰ ਸਿੰਘ ਸਰਪੰਚ ਵਲੀਪੁਰ, ਲਾਲਾ ਸਰਪੰਚ ਧਰਮਕੋਟ, ਤਰਲੋਚਨ ਸਿੰਘ ਸਰਪੰਚ ਰੱਖੜਾ, ਪ੍ਰਗਟ ਸਿੰਘ ਸਰਪੰਚ ਮੁੰਡਖੇੜਾ, ਦਰਸ਼ਨ ਸਿੰਘ ਸਰਪੰਚ ਕਲਿਆਣ, ਮਹਿਲ ਸਿੰਘ ਸਰਪੰਚ ਨੱਸੂਪੁਰ, ਹਜਾਰੀ ਲਾਲ ਜੋਹਰੀ, ਜੈਂਕੀ ਮਹਿਰਾ, ਬਲਵਿੰਦਰ ਸਿੰਘ ਪੰਚ, ਦਲਵਾਰਾ ਸਿੰਘ ਪੰਚ, ਮਲਕੀਤ ਸਿੰਘ ਖੇੜੀ ਮਾਨੀਆਂ, ਜੋਗਿੰਦਰ ਸਿੰਘ ਆਸੇਮਾਜਰਾ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਜੀਤ ਇੰਦਰਪੁਰਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਰਹੇ।