- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿ੍ਰਟਿਸ਼ ਪਬਲਿਕ ਅਕੈਡਮੀ ਨੇ ਯੂਥ ਸਟੇਟ ਚੈਂਪੀਅਨਸ਼ਿਪ-2026 ਦੀ ਓਵਰਆਲ ਟਰਾਫ਼ੀ ਜਿੱਤੀ

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਬ੍ਰਿਟਿਸ਼ ਪਬਲਿਕ ਅਕੈਡਮੀ, ਮਰਦਾਹੇੜੀ (ਚੀਕਾ ਰੋਡ, ਪਟਿਆਲਾ) ਦੇ ਵਿਦਿਆਰਥੀਆਂ ਨੇ ਯੂਥ ਸਟੇਟ ਚੈਂਪੀਅਨਸ਼ਿਪ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਪਹਿਲੇ ਸਥਾਨ ਦੀ ਟਰਾਫ਼ੀ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹ ਮੁਕਾਬਲੇ 1 ਨਵੰਬਰ ਨੂੰ ਮਹਿੰਦਰਾ ਕਾਲਜ, ਪਟਿਆਲਾ ਵਿਖੇ ਵਾਈ.ਐੱਸ.ਪੀ.ਏ. ਪੰਜਾਬ ਵੱਲੋਂ ਕਰਵਾਏ ਗਏ ਸਨ। ਚੈਂਪੀਅਨਸ਼ਿਪ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਕ੍ਰਿਕਟ, ਬੈਡਮਿੰਟਨ, ਸ਼ਤਰੰਜ, ਵਾਲੀਬਾਲ, ਅਥਲੈਟਿਕਸ ਅਤੇ ਬਾਸਕਟਬਾਲ ਸਮੇਤ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕ੍ਰਿਕਟ ਵਿੱਚ ਅੰਡਰ-14 ਅਤੇ ਅੰਡਰ-17 ਵਰਗਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸੇ ਤਰ੍ਹਾਂ ਬੈਡਮਿੰਟਨ, ਵਾਲੀਬਾਲ ਤੇ ਅਥਲੈਟਿਕਸ ਵਿਚ ਵੀ ਵਿਦਿਆਰਥੀਆਂ ਨੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ। ਸ਼ਤਰੰਜ ਵਿਚ ਕਤਨਵੀਰ ਸਿੰਘ ਨੇ ਭਾਗ ਲਿਆ, ਜਦਕਿ ਬਾਸਕਟਬਾਲ ਦੇ ਅੰਡਰ-17 ਲੜਕੀਆਂ ਵਰਗ ਵਿੱਚ ਸਮਰਪ੍ਰੀਤ ਕੌਰ, ਪਰਵਿੰਦਰ ਕੌਰ, ਪ੍ਰਭਜੋਤ ਕੌਰ, ਦਿਲਪ੍ਰੀਤ ਕੌਰ ਅਤੇ ਸੁਬਰੀਤ ਕੌਰ ਨੇ ਟੀਮ ਦੀ ਨੁਮਾਇੰਦਗੀ ਕੀਤੀ। ਇਸ ਪ੍ਰਾਪਤੀ