- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
70ਵੀਆਂ ਜ਼ਿਲ੍ਹਾ ਸਕੂਲ ਖੇਡਾਂ 'ਚ ਲੜਕੇ/ਲੜਕੀਆਂ ਦੇ ਜਿਮਨਾਸਟਿਕਸ ਮੁਕਾਬਲੇ ਕਰਵਾਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14/17/19 ਲੜਕੇ/ਲੜਕੀਆਂ ਦੇ ਜਿਮਨਾਸਟਿਕਸ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਏ ਗਏ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਨੇ ਉਚੇਚੇ ਤੌਰ ਤੇ ਪੋਲੋ ਗਰਾਉਂਡ ਪਟਿਆਲਾ ਵਿਖੇ ਪਹੁੰਚ ਕੇ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਅੰਡਰ-14 ਲੜਕੀਆਂ ਦੇ ਰਿਧਮਿਕ ਮੁਕਾਬਲਿਆਂ ਵਿਚ ਜਨਤ ਵਰਮਾ ਨੇ ਪਹਿਲਾ, ਰੂਹੀ ਨੇ ਦੂਜਾ, ਸਿਮਾਯਾ ਬਾਂਸਲ ਨੇ ਤੀਜਾ, ਅੰਡਰ-17 ਦੇ ਵਿਚ ਇਬਾਦਤ ਕੌਰ ਨੇ ਪਹਿਲਾ, ਸਮਰੀਨ ਨੇ ਦੂਜਾ, ਮਨਦੀਪ ਨੇ ਤੀਜਾ, ਅੰਡਰ-19 ਦੇ ਵਿਚ ਮਾਨਿਆ ਭਾਰਦਵਾਜ਼ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ, ਏਕਮਪ੍ਰੀਤ ਕੌਰ ਨੇ ਤੀਜਾ, ਅੰਡਰ-14 ਲੜਕਿਆਂ ਦੇ ਆਰਟਿਸਟਿਕ ਮੁਕਾਬਲਿਆਂ ਵਿਚ ਰਿਸ਼ਭ ਨੇ ਪਹਿਲਾ, ਪਰਾਜਲ ਨੇ ਦੂਜਾ,ਅਗਮਜੋਤ ਨੇ ਤੀਜਾ, ਅੰਡਰ-17 ਦੇ ਵਿਚ ਬੀਰਕੁੰਵਰ ਨੇ ਪਹਿਲਾ, ਮਿਦਾਸ਼ ਮਹਿਰਾ ਨੇ ਦੂਜਾ, ਡਾਈਨਲ ਨੇ ਤੀਜਾ, ਅੰਡਰ-19 ਦੇ ਵਿਚ ਜਸਪ੍ਰੀਤ ਸਿੰਘ ਕਾਂਗੜਾ ਨੇ ਪਹਿਲਾ, ਭੋਮਿਕਪਾਲ ਸਿੰਘ ਨੇ ਦੂਜਾ,ਪੀਯੂਸ਼ ਸ਼ਰਮਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਖੇਡ ਕਨਵੀਨਰ ਪ੍ਰਿੰਸੀਪਲ ਦਮਨਜੀਤ ਕੌਰ ਪੰਜੋਲਾ,ਰੇਨੂ ਕੌਸ਼ਲ,ਗੰਗਾ ਰਾਣੀ,ਬਲਜੀਤ ਕੌਰ,ਕਿਰਨ,ਗੁਰਮੀਤ ਕੌਰ ਕੋਚ,ਬਲਜੀਤ ਸਿੰਘ ਕੋਚ, ਵਰਿੰਦਰ ਸਿੰਘ,ਅਨੀਤਾ, ਕਪਿਲ ਕੋਚ, ਸੰਗੀਤਾ ਰਾਣੀ ਕੋਚ,ਗੁਰਲਾਲ ਸਿੰਘ,ਸੁਖਵੰਤ ਸਿੰਘ,ਡਾਟਾ ਐਂਟਰੀ ਆਪਰੇਟਰ ਗੁਰਪ੍ਰੀਤ ਸਿੰਘ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।