- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
70ਵੇਂ ਜ਼ਿਲ੍ਹਾ ਸਕੂਲ ਟੂਰਨਾਮੈਂਟ ’ਚ ਲੜਕਿਆਂ ਦੇ ਤਾਈਕਵਾਂਡੋ ਮੁਕਾਬਲੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : 70ਵੇਂ ਜ਼ਿਲ੍ਹਾ ਸਕੂਲ ਟੂਰਨਾਮੈਂਟ ਤਹਿਤ ਅੰਡਰ-14 ਅਤੇ ਅੰਡਰ-17 ਲੜਕਿਆਂ ਦੇ ਤਾਈਕਵਾਂਡੋ ਮੁਕਾਬਲੇ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ, ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ। ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਦੀ ਅਗਵਾਈ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਕਰਵਾਏ ਗਏ। ਅੰਡਰ-14 ਵਰਗ ’ਚ -41 ਕਿੱਲੋ ਭਾਰ ਵਰਗ ਵਿੱਚ ਭੁਪਿੰਦਰ ਸਿੰਘ ਪਟਿਆਲਾ, -18 ਕਿੱਲੋ ਵਿਚ ਵੀਵਾਣ ਸੈਣੀ ਪਟਿਆਲਾ-3 ਜ਼ੋਨ, -38 ਕਿੱਲੋ ’ਚ ਅਰਨਵ ਸ਼ਰਮਾ ਪਟਿਆਲਾ-2 ਜ਼ੋਨ, -21 ਕਿੱਲੋ ਵਿਚ ਸੁਖਵੀਰ ਸਿੰਘ ਭੁੰਨਰਹੇੜੀ ਜ਼ੋਨ ਅਤੇ -29 ਕਿੱਲੋ ਵਿਚ ਰੋਹਿਤ ਗਿਰੀ ਨੇ ਗੋਲਡ ਮੈਡਲ ਹਾਸਲ ਕੀਤੇ। ਅੰਡਰ-17 ਵਰਗ ਵਿਚ -38 ਕਿੱਲੋ ਵਿਚ ਅੰਮ੍ਰਿਤ ਮਲਿਕ ਭੁੰਨਰਹੇੜੀ ਜ਼ੋਨ, -41 ਕਿੱਲੋ ਵਿਚ ਖੁਸ਼ਪ੍ਰੀਤ ਸਿੰਘ ਰਾਜਪੁਰਾ ਜ਼ੋਨ ਅਤੇ -35 ਕਿੱਲੋ ਵਿਚ ਨਰੇਸ਼ ਕੁਮਾਰ ਰਾਜਪੁਰਾ ਜ਼ੋਨ ਨੇ ਸੋਨ ਤਗਮੇ ਜਿੱਤੇ। ਇਸ ਮੌਕੇ ਅੰਗਰੇਜ਼ ਸ਼ਰਮਾ ਅਤੇ ਹਰੀਸ਼ ਕੁਮਾਰ ਰਾਵਤ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਮੁਕਾਬਲਿਆਂ ਦੌਰਾਨ ਡੀਪੀਈ ਮੋਹਿਤ ਕੁਮਾਰ (ਕਨਵੀਨਰ), ਬੁੱਧ ਰਾਮ, ਹਰਪ੍ਰੀਤ ਸਿੰਘ, ਇੰਦਰ ਕੋਚ, ਅਭਿਨਵ ਕੋਚ, ਸੁਰਿੰਦਰ ਪਾਲ ਸਿੰਘ ਡੀਪੀਈ, ਅਨਮੋਲ ਕੋਚ, ਰਕੇਸ਼ ਕੁਮਾਰ ਕੋਚ, ਸਿਮਰਨ ਕੋਚ, ਪਵਨ ਸਿੰਗਲਾ, ਇੰਦਰ ਕੁਮਾਰ ਕੋਚ, ਹਰਦੀਪ ਕੁਮਾਰ ਕੋਚ, ਨੀਰਜ ਪਾਠਕ ਕੋਚ, ਮਨਦੀਪ ਕੌਰ, ਪਰਤੋਸ਼ ਗੋਰੀ ਕੋਚ, ਅਜਮੇਰ ਸਿੰਘ, ਰਾਕੇਸ਼ ਕੁਮਾਰ ਲਚਕਾਣੀ ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।