
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

70ਵੀਆਂ ਜ਼ਿਲ੍ਹਾ ਸਕੂਲ ਖੇਡਾਂ ’ਚ ਲੜਕਿਆਂ ਦੇ ਕ੍ਰਿਕਟ ਮੁਕਾਬਲੇ ਕਰਵਾਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਅੰਡਰ-14 ਤੇ ਅੰਡਰ-19 ਲੜਕਿਆਂ ਦੇ ਕ੍ਰਿਕਟ ਮੁਕਾਬਲੇ ਬੁੱਢਾ ਦਲ ਸਪੋਰਟਸ ਕੰਪਲੈਕਸ, ਪਟਿਆਲਾ ਵਿਖੇ ਕਰਵਾਏ ਗਏ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਦੀ ਅਗਵਾਈ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਕਰਵਾਏ ਗਏ। ਅੰਡਰ-14 ਵਰਗ ਵਿਚ ਪਟਿਆਲਾ-1 ਨੇ ਪਹਿਲਾ, ਰਾਜਪੁਰਾ ਨੇ ਦੂਜਾ ਅਤੇ ਪਟਿਆਲਾ-3 ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-19 ਵਰਗ ਦੇ ਮੁਕਾਬਲਿਆਂ ਵਿਚ ਘਨੌਰ ਨੇ ਪਾਤੜਾਂ, ਨਾਭਾ ਨੇ ਭਾਦਸੋਂ, ਸਮਾਣਾ ਨੇ ਭੁੰਨਰਹੇੜੀ, ਪਟਿਆਲਾ-2 ਨੇ ਨਾਭਾ ਜ਼ੋਨ ਅਤੇ ਪਟਿਆਲਾ-3 ਨੇ ਰਾਜਪੁਰਾ ਨੂੰ ਹਰਾਇਆ। ਮੁਕਾਬਲਿਆਂ ਦੌਰਾਨ ਪ੍ਰਭਜੋਤ ਸਿੰਘ ਨੇ 24 ਅਤੇ ਗੌਰਵ ਸਿੰਘ ਨੇ 15 ਦੌੜਾਂ ਬਣਾਈਆਂ, ਜਦਕਿ ਪਰਾਗ ਨੇ ਇੱਕ ਅਤੇ ਭਗਤ ਨੇ ਦੋ ਵਿਕਟਾਂ ਹਾਸਲ ਕੀਤੀਆਂ। ਇਸ ਮੌਕੇ ਕ੍ਰਿਕਟ ਇੰਚਾਰਜ ਪ੍ਰਿੰਸੀਪਲ ਰਾਕੇਸ਼ ਬੱਬਰ, ਕਨਵੀਨਰ ਸਤਵਿੰਦਰ ਸਿੰਘ, ਕੋਚ ਪ੍ਰਵੀਨ ਕੁਮਾਰ, ਕੋਚ ਵਿਨੋਦ ਕੁਮਾਰ, ਹਰੀਸ਼ ਸਿੰਘ ਰਾਵਤ, ਸੁਰਿੰਦਰ ਪਾਲ ਸਿੰਘ ਐਸਪੀ, ਅਮਨਦੀਪ ਸਿੰਘ, ਸੰਦੀਪ ਕੌਰ, ਵਿਕਾਸ ਜਿੰਦਲ, ਨਿਰਭੈ ਸਿੰਘ ਟੌਹੜਾ, ਨਵੀਨ ਕੁਮਾਰ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਖੇਡ ਵਿਭਾਗ ਦੇ ਕ੍ਰਿਕਟ ਕੋਚ ਸੰਦੀਪ ਸਿੰਘ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ।